Monday, April 29, 2024  

ਸਿੱਖਿਆ

ਬੇਲਾ ਕਾਲਜ ਦਾ ਬੀ.ਬੀ.ਏ. ਦਾ ਨਤੀਜਾ ਰਿਹਾ ਸ਼ਾਨਦਾਰ

March 29, 2024

ਬੇਲਾ, 29 ਮਾਰਚ (ਮਨਜੀਤ ਸਿੰਘ ਵਿੱਕੀ) : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਮੈਨਜਮੈਂਟ ਵਿਭਾਗ ਦੇ ਬੀ.ਬੀ.ਏ. ਭਾਗ ਪਹਿਲਾ ਦੇ ਸਮੈਸਟਰ ਦੂਜਾ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਮੁਖੀ ਪ੍ਰੋ. ਗੁਰਲਾਲ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਲਾਨੇ ਗਏ ਨਤੀਜਿਆਂ ਵਿੱਚ ਬੀ.ਬੀ.ਏ. ਵਿਭਾਗ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅਕਾਦਮਿਕ ਪੱਧਰ ਤੇ ਮੱਲਾਂ ਮਾਰੀਆਂ ਹਨ। ਇਹਨਾਂ ਵਿੱਚ ਹਰਮਨਜੋਤ ਕੌਰ ਪੁੱਤਰੀ ਗੁਰਬਚਨ ਸਿੰਘ ਨੇ 87 ਪ੍ਰਤੀਸ਼ਤ ਨੰਬਰ ਲੈ ਕੇ ਸੰਸਥਾ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਇਸ ਦੇ ਨਾਲ ਹੀ ਹਰਜੀਤ ਕੌਰ ਪੁੱਤਰੀ ਸ. ਕਰਨ ਸਿੰਘ ਨੇ 82 ਪ੍ਰਤੀਸ਼ਤ ਅਤੇ ਵਿਦਿਆਰਥੀ ਗੁਰਸਿਮਰਨ ਸਿੰਘ ਪੁੱਤਰ ਸ. ਅਵਤਾਰ ਸਿੰਘ ਨੇ 80 ਪ੍ਰਤੀਸ਼ਤ ਨੰਬਰ ਹਾਸਿਲ ਕਰਕੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ ਸਾਰੇ ਹੀ ਵਿਦਿਆਰਥੀਆਂ ਨੇ ਅਕਾਦਮਿਕ ਪੱਧਰ ਤੇ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਚੰਗੇ ਅੰਕਾਂ ਨਾਲ ਪਾਸ ਹੋ ਕੇ 100 ਪ੍ਰਤੀਸ਼ਤ ਨਤੀਜਾ ਦਿੱਤਾ ਹੈ। ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਪਿ੍ਰੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਸਾਰੇ ਹੀ ਵਿਦਿਆਰਥੀਆਂ ਅਤੇ ਵਿਭਾਗ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਉਹਨਾਂ ਕਿਹਾ ਕਿ ਸੰਸਥਾ ਵਿੱਚ ਅਕਾਦਮਿਕ ਪੱਧਰ ਦੇ ਨਤੀਜੇ ਸਦਾ ਹੀ ਸ਼ਾਨਦਾਰ ਹੁੰਦੇ ਹਨ ਅਤੇ ਇਸਦੇ ਨਾਲ ਹੀ ਸਭ ਵਿਦਿਆਰਥੀਆਂ ਨੂੰ ਆਪੋ-ਆਪਣੀ ਪ੍ਰਤਿਭਾ ਨੂੰ ਨਿਖਾਰਨ ਲਈ ਕਈ ਸਹਿ-ਵਿੱਦਿਅਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਹਨਾਂ ਸਾਰੇ ਹੀ ਸਟਾਫ਼ ਅਤੇ ਵਿਦਿਆਰਥੀਆਂ ਨੂੰ ਹੋਰ ਵਧੇਰੇ ਮਿਹਨਤ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਗੁਰਿੰਦਰ ਸਿੰਘ, ਪੋ੍ਰ. ਪ੍ਰੀਤਕਮਲ ਕੌਰ, ਪੋ੍ਰ. ਹਰਪ੍ਰੀਤ ਕੌਰ ਅਤੇ ਸਾਰੇ ਵਿਦਿਆਰਥੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

ਅਸਾਮ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਲੜਕਿਆਂ ਨੇ ਕੁੜੀਆਂ ਨੂੰ ਪਛਾੜ ਦਿੱਤਾ

ਅਸਾਮ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਲੜਕਿਆਂ ਨੇ ਕੁੜੀਆਂ ਨੂੰ ਪਛਾੜ ਦਿੱਤਾ

ਅਨਵੀ ਆਰਮੀ ‘ਚ ਅਫਸਰ ਤੇ ਨਵਜੋਤ ਬਣਨਾ ਚਾਹੁੰਦੀ ਹੈ ਜੱਜ

ਅਨਵੀ ਆਰਮੀ ‘ਚ ਅਫਸਰ ਤੇ ਨਵਜੋਤ ਬਣਨਾ ਚਾਹੁੰਦੀ ਹੈ ਜੱਜ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ

96.89 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜ਼ਿਲ੍ਹਾ ਮੋਹਾਲੀ ਦਾ ਦਸਵੀਂ ਦਾ ਨਤੀਜਾ

96.89 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜ਼ਿਲ੍ਹਾ ਮੋਹਾਲੀ ਦਾ ਦਸਵੀਂ ਦਾ ਨਤੀਜਾ

ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਦੀ ਅਨੂ ਕੁਮਾਰੀ ਦੀ ਸੋਚ ਆਈ.ਏ.ਐਸ.ਬਣਨਾ

ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਦੀ ਅਨੂ ਕੁਮਾਰੀ ਦੀ ਸੋਚ ਆਈ.ਏ.ਐਸ.ਬਣਨਾ

ਗਲੋਬਲ ਡਿਸਕਵਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਸਿੱਧੇ ਤੌਰ ’ਤੇ ਸਮਝਾਇਆ

ਗਲੋਬਲ ਡਿਸਕਵਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਸਿੱਧੇ ਤੌਰ ’ਤੇ ਸਮਝਾਇਆ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਪਹਿਲੇ ਦਰਜੇ ਵਿਚ ਐੱਮ.ਏ. ਉਰਦੂ ਦੀ ਪ੍ਰੀਖਿਆ ਪਾਸ ਕਰਨ ਵਾਲੇ ਬਲਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਤ

ਪਹਿਲੇ ਦਰਜੇ ਵਿਚ ਐੱਮ.ਏ. ਉਰਦੂ ਦੀ ਪ੍ਰੀਖਿਆ ਪਾਸ ਕਰਨ ਵਾਲੇ ਬਲਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਤ