Monday, April 29, 2024  

ਸਿੱਖਿਆ

ਸਮੂਹ ਅਧਿਆਪਕਾਂ ਵੱਲੋਂ ਬੀਪੀਈਓ ਨੀਨਾ ਰਾਣੀ ਤੇ ਈਟੀਟੀ ਅਧਿਆਪਕ ਮੱਖਣ ਸਿੰਘ ਗੂੜ੍ਹਾ ਦਾ ਸੇਵਾ-ਮੁਕਤੀ 'ਤੇ ਵਿਸ਼ੇਸ਼ ਸਨਮਾਨ

March 29, 2024

ਨਵਾਂ ਗਾਂਓ, 29 ਮਾਰਚ (ਐਨ.ਡੀ ਤਿਵਾੜੀ) : ਬਲਾਕ ਮਾਜਰੀ ਦੇ ਸਮੂਹ ਸੈਂਟਰ ਹੈੱਡ ਤੇ ਅਧਿਆਪਕਾਂ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ,ਬਲਾਕ ਮਾਜਰੀ ਸ੍ਰੀਮਤੀ ਨੀਨਾ ਰਾਣੀ ਅਤੇ ਈਟੀਟੀ ਅਧਿਆਪਕ ਸ.ਮੱਖਣ ਸਿੰਘ ਕਲੇਰ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਦਿੱਤੀ ਗਈ ਜਿਸ ਵਿੱਚ ਵੱਖ ਵੱਖ ਅਧਿਆਪਕ ਜੰਥੇਬੰਦੀਆ ਦੇ ਆਗੂ ਵੀ ਸ਼ਾਮਿਲ ਹੋਏ।ਇਸ ਮੌਕੇ ਬੀਪੀਈਓ ਦਫਤਰ ਤੋ ਮੈਡਮ ਰੁਪਿੰਦਰ ਕੌਰ ਜੀ ਵੱਲੋਂ ਬੀਪੀਈਓ ਮੈਡਮ ਦੇ ਅਧਿਆਪਕ ਕਾਰਜ ਦੀ ਰਿਪੋਰਟ ਪੜ ਕੇ ਸੁਣਾਈ ਗਈ ।ਅਧਿਆਪਕ ਆਗੂ ਐਨ ਡੀ ਤਿਵਾੜੀ,ਸ਼ਿਵ ਕੁਮਾਰ ਰਾਣਾ ਨੇ ਜਿੱਥੇ ਬੀਪਈਓ ਮੈਡਮ ਨੀਨਾ ਰਾਣੀ ਦੇ ਵਿਅਕਤੀਤਵ ਤੇ ਚਾਨਣਾ ਪਾਉਦਿਆ ਦੱਸਿਆ ਕਿ ਮੈਡਮ ਨੀਨਾ ਰਾਣੀ ਸਿੱਧੀ ਭਰਤੀ ਰਾਹੀ ਸਾਲ 2002 ਵਿੱਚ ਅਧਿਆਪਕ ਨੌਕਰੀ ਵਿੱਚ ਬਤੌਰ ਹੈੱਡ ਟੀਚਰ ਆਏ ਸਨ।ਸਾਲ 2011 ਵਿੱਚ ਉਹ ਸੈਂਟਰ ਹੈੱਡ ਨਿਆਂ ਗਾਂਓ ਰਹੇ ਅਤੇ ਸੇਵਾ ਮੁਕਤੀ ਤੱਕ ਬਲਾਕ ਸਿੱਖਿਆ ਅਫਸਰ ਖਰੜ -3,ਡੇਰਾਬੱਸੀ ਅਤੇ ਮਾਜਰੀ ਬਲਾਕ ਵਿੱਚ ਕਾਰਜ ਕਰਦੇ ਰਹੇ ।ਹਰੇਕ ਬਲਾਕ ਵਿੱਚ ਉਨ੍ਹਾਂ ਵੱਲੋਂ ਕੀਤੇ ਕਾਰਜਾਂ ਨੇ ਅਧਿਆਪਕ ਅਤੇ ਅਫਸਰ ਦੇ ਸੰਬੰਧਾਂ ਨੂੰ ਨੇੜਤਾ ਪ੍ਰਦਾਨ ਕੀਤੀ ਤੇ ਉਨ੍ਹਾਂ ਦੀ ਸੇਵਾ ਮੁਕਤੀ ਦੇ ਮੌਕੇ ਪੂਰੇ ਬਲਾਕ ਵੱਲੋਂ ਉਨ੍ਹਾਂ ਦਾ ਸਨਮਾਨ੍ਹ ਕੀਤਾ ਗਿਆ£ਉੱਥੇ ਅਧਿਆਪਕ ਵਰਗ ਤੇ ਜੰਥੇਬੰਦਕ ਕਾਰਜਾਂ ਲਈ ਦਿੱਤੇ ਸਹਿਯੋਗ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਈਟੀਟੀ ਅਧਿਆਪਕ ਸ.ਮੱਖਣ ਸਿੰਘ ਕਲੇਰ ਦਾ ਸੇਵਾ ਮੁਕਤੀ ਤੇ ਸਮੂਹ ਬਲਾਕ ਵੱਲੋਂ ਸਨਮਾਨ੍ਹ ਕਰਦਿਆਂ ਦੱਸਿਆ ਕਿ ਮੱਖਣ ਸਿੰਘ ਜੀ ਆਰਮੀ ਤੋ ਰਿਟਾਇਰ ਹੋ ਕੇ ਸਾਲ 2008 ਵਿੱਚ ਅਧਿਆਪਨ ਕਾਰਜ ਵਿੱਚ ਆਏ ਸਨ ।ਉਨ੍ਹਾਂ ਨੇ ਸਪ੍ਰਸ ਗੂੜ੍ਹਾ ਨੂੰ ਸੁੰਦਰ ਅਤੇ ਵਧੀਆ ਬਣਾਉਣ ਲਈ ਤਨ ਮਨ ਧਨ ਰਾਹੀ ਪੂਰਾ ਮਿਹਨਤ ਕੀਤੀ ਕਿ ਉਨ੍ਹਾਂ ਦੇ ਨਾਂ ਨਾਲ ਹੀ ਗੂੜ੍ਹਾ ਸ਼ਬਦ ਲੱਗ ਗਿਆ।ਉਨ੍ਹਾਂ ਵੱਲੋਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਵੀ ਹਰ ਸਾਲ ਪੂਰਾ ਯੋਗਦਾਨ ਪਾਇਆ ਜਾਂਦਾ ਰਿਹਾ ।ਇਸ ਮੌਕੇ ਉਨ੍ਹਾਂ ਦਾ ਵੀ ਸਮੂਹ ਬਲਾਕ ਵੱਲੋਂ ਸੇਵਾ ਮੁਕਤੀ ਤੇ ਵਿਸ਼ੇਸ਼ ਸਨਮਾਨ੍ਹ ਕੀਤਾ ਗਿਆ।ਇਸ ਮੌਕੇ ਬੀਪੀਈਓ ਕੁਰਾਲੀ ਕਮਲਜੀਤ ਸਿੰਘ ,ਸੈਂਟਰ ਹੈੱਡ ਗੁਰਜੀਤ ਸਿੰਘ ਭੜੌਜੀਆ,ਲਖਵੀਰ ਸਿੰਘ ਪਲਹੇੜੀ,ਲਖਵਿੰਦਰ ਸਿੰਘ ਤੀੜਾ,ਇਕਬਾਲ ਚੰਦ ਕੂਬਾਹੇੜ੍ਹੀ ,ਹੈੱਡ ਟੀਚਰ ਰਵੀ ਕੁਮਾਰ ਰਾਣਾ ਬੂਥਗੜ,ਮਨਦੀਪ ਕੌਰ ਹੈੱਡ ਟੀਚਰ ਮਾਣਕਪੁਰ ਸ਼ਰੀਫ,ਰਾਜ ਕੁਮਾਰ ਗੁਪਤਾ,ਸਤਨਾਮ ਸਿੰਘ,ਗੁਰੇਕ ਸਿੰਘ,ਬਲਜੀਤ ਸਿੰਘ,ਮੰਗਤ ਰਾਮ,ਕੁਲਵੀਰ ਸਿੰਘ,ਮਨਜੀਤ ਸਿੰਘ ,ਰਣਧੀਰ ਸਿੰਘ,ਰੂਪਿੰਦਰ ਸਿੰਘ,ਹਰਪਾਲ ਸਿੰਘ ,ਰਣਧੀਰ ਸਿੰਘ ਗੂੜ੍ਹਾ ,ਮਨਜੀਤ ਸਿਂਘ ਕਸੌਲੀ,ਸੁਲੇਮਾਨ ,ਰਾਜੇਸ਼ ਚੌਧਰੀ ਅਤੇ ਦਫ਼ਤਰੀ ਸਟਾਫ ਅਮੀਤਾ ਰਾਣੀ ,ਹਰਪ੍ਰੀਤ ਕੌਰ ਸਮੇਤ ਬਲਾਕ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

ਚੋਹਕਾ ਜੋੜੀ ਵੱਲੋਂ ਆਪਣੇ ਪਿੰਡ ਦੇ ਮਿਡਲ ਸਕੂਲ ਨੂੰ ਦਿੱਤੀ 50 ਹਜਾਰ ਰੁਪਏ ਦੀ ਸਹਾਇਤਾ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

IIT ਕਾਨਪੁਰ, NATRAX ਵਾਹਨਾਂ ਦੇ ਨਿਕਾਸ ਨਾਲ ਨਜਿੱਠਣ ਲਈ ਹੱਥ ਮਿਲਾਉਂਦੇ

ਅਸਾਮ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਲੜਕਿਆਂ ਨੇ ਕੁੜੀਆਂ ਨੂੰ ਪਛਾੜ ਦਿੱਤਾ

ਅਸਾਮ ਵਿੱਚ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿੱਚ ਲੜਕਿਆਂ ਨੇ ਕੁੜੀਆਂ ਨੂੰ ਪਛਾੜ ਦਿੱਤਾ

ਅਨਵੀ ਆਰਮੀ ‘ਚ ਅਫਸਰ ਤੇ ਨਵਜੋਤ ਬਣਨਾ ਚਾਹੁੰਦੀ ਹੈ ਜੱਜ

ਅਨਵੀ ਆਰਮੀ ‘ਚ ਅਫਸਰ ਤੇ ਨਵਜੋਤ ਬਣਨਾ ਚਾਹੁੰਦੀ ਹੈ ਜੱਜ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਐਲਾਨਿਆ

96.89 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜ਼ਿਲ੍ਹਾ ਮੋਹਾਲੀ ਦਾ ਦਸਵੀਂ ਦਾ ਨਤੀਜਾ

96.89 ਪਾਸ ਫੀਸਦੀ ਨਾਲ ਸ਼ਾਨਦਾਰ ਰਿਹਾ ਜ਼ਿਲ੍ਹਾ ਮੋਹਾਲੀ ਦਾ ਦਸਵੀਂ ਦਾ ਨਤੀਜਾ

ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਦੀ ਅਨੂ ਕੁਮਾਰੀ ਦੀ ਸੋਚ ਆਈ.ਏ.ਐਸ.ਬਣਨਾ

ਸਰਕਾਰੀ ਹਾਈ ਸਮਾਰਟ ਸਕੂਲ ਦੇਸੂਮਾਜਰਾ ਦੀ ਅਨੂ ਕੁਮਾਰੀ ਦੀ ਸੋਚ ਆਈ.ਏ.ਐਸ.ਬਣਨਾ

ਗਲੋਬਲ ਡਿਸਕਵਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਸਿੱਧੇ ਤੌਰ ’ਤੇ ਸਮਝਾਇਆ

ਗਲੋਬਲ ਡਿਸਕਵਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ ਬਾਰੇ ਸਿੱਧੇ ਤੌਰ ’ਤੇ ਸਮਝਾਇਆ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਯੂਨੀਵਰਸਿਟੀ ਸਕੂਲ ਆਫ਼ ਲਾਅ ਵੱਲੋਂ ਨਵੇਂ ਅਪਰਾਧਿਕ ਕਾਨੂੰਨ ਤੇ ਸਾਈਬਰ ਸੁਰੱਖਿਆ 'ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ

ਪਹਿਲੇ ਦਰਜੇ ਵਿਚ ਐੱਮ.ਏ. ਉਰਦੂ ਦੀ ਪ੍ਰੀਖਿਆ ਪਾਸ ਕਰਨ ਵਾਲੇ ਬਲਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਤ

ਪਹਿਲੇ ਦਰਜੇ ਵਿਚ ਐੱਮ.ਏ. ਉਰਦੂ ਦੀ ਪ੍ਰੀਖਿਆ ਪਾਸ ਕਰਨ ਵਾਲੇ ਬਲਜੀਤ ਸਿੰਘ ਨੂੰ ਕੀਤਾ ਗਿਆ ਸਨਮਾਨਤ