Tuesday, April 30, 2024  

ਅਪਰਾਧ

ਤਰਨ ਤਾਰਨ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 3 ਦੋਸ਼ੀ ਕਾਬੂ

April 16, 2024

ਤਰਨਤਾਰਨ, 16 ਅਪਰੈਲ (ਸੁਖਵਿੰਦਰ ਸਹੋਤਾ ) :  ਐਸਐਸਪੀ.ਤਰਨ ਤਾਰਨ ਸ੍ਰੀ ਅਸ਼ਵਨੀ ਕਪੂਰ ਵੱਲੋਂ ਮਾੜੇ ਅਨਸਰਾ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਜੈਰਾਜ ਸਿੰਘ ਐਸਪੀ(ਡੀ) ਤਰਨ ਤਾਰਨ ਅਤੇ ਸ੍ਰੀ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਖੇਮਕਰਨ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਸੀ.ਆਈ.ਏ ਸਟਾਫ ਤਰਨ ਤਾਰਨ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਗੈਂਗਸਟਰ ਗੋਲੜੀ ਬਰਾੜ ਦੇ ਨਾਮ ਤੇ 20 ਲੱਖ ਦੀ ਫਿਰੌਤੀ ਮੰਗਣ ਵਾਲੇ 3 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ ਹੈ। ਐਸ ਐਸਪੀ ਤਰਨਤਾਰਨ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 14-04-2024 ਨੂੰ ਅਮਿਤ ਕੁਮਾਰ ਪੁੱਤਰ ਪ੍ਰੇਮ ਪਾਲ ਵਾਸੀ ਵਾਰਡ ਨੰਬਰ 4 ਖੇਮਕਰਨ ਦੇ ਬਿਆਨ ਤੇ ਮੁੱਕਦਮਾ ਦਰਜ਼ ਕੀਤਾ ਹੈ ਕਿ ਉਸਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਆਈ ਕਿ ਮੈ ਗੋਲਡੀ ਬਰਾੜ ਬੋਲ ਰਿਹਾ ਹਾਂ, ਤੂੰ 20 ਲੱਖ ਰੁਪਏ ਸਾਨੂੰ ਭਿੱਖੀਵਿੰਡ ਅੱਡੇ ਵਿੱਚ ਪਹੁੰਚਾ ਦੇ ਨਹੀਂ ਤਾਂ ਅਸੀਂ ਤੇਰੇ ਬੱਚਿਆਂ ਅਤੇ ਤੇਰੇ ਪਰਿਵਾਰ ਨੂੰ ਜਾਨੋ ਮਾਰ ਦੇਵਾਗੇਂ।ਜਿਸਤੇ ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਮੁੱਕਦਮਾ ਨੰਬਰ 45 ਮਿਤੀ 14.4.24 ਨੂੰ ਜੁਰਮ 387,506 ਭ.ਦ.ਸ ਥਾਣਾ ਖੇਮਕਰਨ ਦਰਜ਼ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਐਸਐਸਪੀ ਅਸ਼ਵਨੀ ਕਪੂਰ ਤਰਨ ਤਾਰਨ ਵੱਲੋਂ ਦੋਸ਼ੀਆਂ ਦੀ ਭਾਲ ਕਰਨ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਗਈਆਂ ਸਨ। ਜਿਸਤੇ ਥਾਣਾ ਖੇਮਕਰਨ ਪੁਲਿਸ ਅਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਨੇ ਦੌਰਾਨੇ ਨਾਕਾਬੰਦੀ 3 ਵਿਅਕਤੀ ਪੰਕਜ਼ ਬਜ਼ਾਜ਼ ਪੁੱਤਰ ਬਲਰਾਮ ਬਜ਼ਾਜ਼ ਵਾਸੀ ਵਾਰਡ ਨੰਬਰ 6 ਖੇਮਕਰਨ, ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਗੁਰਨਾਮ ਸਿੰਘ ਵਾਰਡ ਨੰਬਰ 5 ਖੇਮਕਰਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਵੇਲ ਸਿੰਘ ਵਾਸੀ ਪ੍ਰੇਮ ਨਗਰ ਵਾਰਡ ਨੰਬਰ 5 ਖੇਮਕਰਨ ਨੂੰ ਇੱਕ ਖਿਡੌਣਾ ਪਿਸਤੌਲ ,ਇੱਕ ਬਿਨਾਂ ਨੰਬਰੀ ਹੀਰੋ ਡੀਲੈਕਸ ਮੋਟਰਸਾਈਕਲ ਅਤੇ ਵਾਰਦਾਤ ਸਮੇਂ ਵਰਤੇ ਗਏ 4 ਮੋਬਾਈਲ ਫੋਨ ਸਮੇਤ ਕਾਬੂ ਕਰ ਲਿਆ। ਦੌਰਨੇ ਪੁੱਛ-ਗਿੱਛ ਇਹਨਾਂ ਦੋਸ਼ੀਆਂ ਨੇ ਇੰਕਸਾਫ ਕੀਤਾ ਕਿ ਅਸੀਂ ਹੀ ਗੋਲਡੀ ਬਰਾੜ ਬਣਕੇ ਅਮਿਤ ਕੁਮਾਰ ਪੁੱਤਰ ਪ੍ਰੇਮ ਪਾਲ ਵਾਸੀ ਵਾਰਡ ਨੰਬਰ 4 ਖੇਮਕਰਨ ਪਾਸੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਥੇ ਜਿਕਰਯੋਗ ਹੈ ਕਿ ਗਿ੍ਰਫਤਾਰ ਦੋਸ਼ੀ ਪੰਕਜ ਬਜ਼ਾਜ਼ ਜਿਸਨੇ ਕਰੀਬ 20 ਸਾਲ ਮੁੱਦਈ ਅਮਿਤ ਕੁਮਾਰ ਦੀ ਆੜਤ ਉੱਪਰ ਮੁਨੀਮੀ ਦਾ ਕੰਮ ਕੀਤਾ ਸੀ।ਪਰ ਫਿਰ ਬਾਅਦ ਵਿੱਚ ਉਸਨੇ ਆਪਣਾ ਕੰਮ ਸ਼ੁਰੂ ਕਰ ਲਿਆ ਸੀ।ਜਿਸਤੇ ਥਾਣਾ ਖੇਮਕਰਨ ਦੀ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਮੁੱਕਦਮਾ ਚੋ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਦੋਸ਼ੀਆਂ ਨੂੰ ਅਦਾਲਤ ਚੋਂ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਦੋਸ਼ੀਆਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਨੌਜਵਾਨ ਨੂੰ ਜ਼ਹਿਰੀਲੀ ਵਸਤੂ ਪਿਲਾ ਕੇ ਕਤਲ ਕਰਨ ਦੇ ਦੋਸ਼ ਹੇਠ ਇੱਕ ਔਰਤ ਸਣੇ ਦੋ ਗ੍ਰਿਫਤਾਰ

ਨੌਜਵਾਨ ਨੂੰ ਜ਼ਹਿਰੀਲੀ ਵਸਤੂ ਪਿਲਾ ਕੇ ਕਤਲ ਕਰਨ ਦੇ ਦੋਸ਼ ਹੇਠ ਇੱਕ ਔਰਤ ਸਣੇ ਦੋ ਗ੍ਰਿਫਤਾਰ

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ

ਨਵੀਂ ਮੁੰਬਈ ’ਚ 11 ਨਾਈਜ਼ੀਰੀਅਨ ਗ੍ਰਿਫ਼ਤਾਰ, 1.61 ਕਰੋੜ ਦੇ ਨਸ਼ੀਲੇ ਪਦਾਰਥ ਮਿਲੇ

ਨਵੀਂ ਮੁੰਬਈ ’ਚ 11 ਨਾਈਜ਼ੀਰੀਅਨ ਗ੍ਰਿਫ਼ਤਾਰ, 1.61 ਕਰੋੜ ਦੇ ਨਸ਼ੀਲੇ ਪਦਾਰਥ ਮਿਲੇ

ਸੰਗਰੂਰ ਪੁਲਿਸ ਵੱਲੋਂ 3 ਜਣੇ ਤਿੰਨ ਹਜ਼ਾਰ ਲੀਟਰ ਤੋਂ ਜ਼ਿਆਦਾ ਈਥੇਨੌਲ/ਸਪਿਰਟ ਸਮੇਤ ਗ੍ਰਿਫਤਾਰ

ਸੰਗਰੂਰ ਪੁਲਿਸ ਵੱਲੋਂ 3 ਜਣੇ ਤਿੰਨ ਹਜ਼ਾਰ ਲੀਟਰ ਤੋਂ ਜ਼ਿਆਦਾ ਈਥੇਨੌਲ/ਸਪਿਰਟ ਸਮੇਤ ਗ੍ਰਿਫਤਾਰ

ਫਾਈਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ

ਫਾਈਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ

ਸਰਹੱਦੀ ਚੌਕੀ ਨੂਰਵਾਲਾ ਤਲਾਸ਼ੀ ਮੁਹਿੰਮ ਦੌਰਾਨ 510 ਗ੍ਰਾਮ ਹੈਰੋਇਨ ਬਰਾਮਦ

ਸਰਹੱਦੀ ਚੌਕੀ ਨੂਰਵਾਲਾ ਤਲਾਸ਼ੀ ਮੁਹਿੰਮ ਦੌਰਾਨ 510 ਗ੍ਰਾਮ ਹੈਰੋਇਨ ਬਰਾਮਦ

ਪਿੰਡ ਕੋਲੀਆਂ ‘ਚ 19 ਤੋਲੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਕਦੀ ਚੋਰੀ ਮਾਮਲਾ

ਪਿੰਡ ਕੋਲੀਆਂ ‘ਚ 19 ਤੋਲੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਕਦੀ ਚੋਰੀ ਮਾਮਲਾ

ਚਾਮੁੰਡਾ ਫੀਲਿੰਗ ਸਟੇਸ਼ਨ ਰਚੀ ਲੁੱਟ ਦੀ ਸਾਜਿਸ਼ ਨੂੰ ਪੁਲਸ ਨੇ 24 ਘੰਟਿਆਂ ਵਿਚ ਹੀ ਸੁਲਝਾਇਆ

ਚਾਮੁੰਡਾ ਫੀਲਿੰਗ ਸਟੇਸ਼ਨ ਰਚੀ ਲੁੱਟ ਦੀ ਸਾਜਿਸ਼ ਨੂੰ ਪੁਲਸ ਨੇ 24 ਘੰਟਿਆਂ ਵਿਚ ਹੀ ਸੁਲਝਾਇਆ