Tuesday, April 30, 2024  

ਅਪਰਾਧ

ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਇੱਕ ਵਿਰੁੱਧ ਕੇਸ ਦਰਜ

April 17, 2024

ਸ੍ਰੀ ਫ਼ਤਹਿਗੜ੍ਹ ਸਾਹਿਬ/17 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਵਿਆਹ ਦਾ ਲਾਰਾ ਲਗਾ ਕੇ ਲੜਕੀ ਨਾਲ ਬਲਾਤਕਾਰ ਕੀਤੇ ਜਾਣ ਦੇ ਇੱਕ ਕਥਿਤ ਮਾਮਲੇ ਚ ਥਾਣਾ ਫਤਿਹਗੜ੍ਹ ਸਾਹਿਬ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਨਾਮਜ਼ਦ ਕੀਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਹਨਾਂ ਦੇ ਘਰ ਬੋਰ ਕਰਨ ਲਈ ਆਏ ਬਲਵਿੰਦਰ ਸਿੰਘ ਨਾਲ ਕਰੀਬ ਚਾਰ ਪੰਜ ਸਾਲ ਪਹਿਲਾਂ ਉਸ ਦੀ ਦੋਸਤੀ ਹੋਈ ਸੀ ਜੋ ਕਿ ਉਸ ਨੂੰ ਵਿਆਹ ਕਰਵਾਉਣ ਦਾ ਲਾਰਾ ਲਗਾਉਂਦਾ ਰਿਹਾ ਅਤੇ ਆਪਣੇ ਘਰ ਲਿਜਾ ਕੇ ਉਸਦੀ ਮਰਜ਼ੀ ਤੋਂ ਬਗੈਰ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਬੀਤੀ 11 ਅਪ੍ਰੈਲ ਨੂੰ ਸ਼ਾਮ ਕਰੀਬ ਪੰਜ ਵਜੇ ਬਲਵਿੰਦਰ ਸਿੰਘ ਉਸ ਨੂੰ ਸਰਹਿੰਦ ਦੇ ਇੱਕ ਗੈਸਟ ਹਾਊਸ ਵਿੱਚ ਲੈ ਗਿਆ ਜਿੱਥੇ ਉਸ ਵੱਲੋਂ ਫਿਰ ਉਸਦੀ ਮਰਜ਼ੀ ਤੋਂ ਬਗੈਰ ਉਸ ਨਾਲ ਸਰੀਰਕ ਸਬੰਧ ਬਣਾਏ ਗਏ ਅਤੇ ਉਸ ਤੋਂ ਅਗਲੇ ਦਿਨ ਸ਼ਾਮ ਕਰੀਬ ਸਾਢੇ ਕੁ ਛੇ ਵਜੇ ਬਲਵਿੰਦਰ ਸਿੰਘ ਉਸ ਨੂੰ ਉਸਦੇ ਪਿੰਡ ਦੇ ਬੱਸ ਅੱਡੇ ਤੇ ਉਤਾਰ ਕੇ ਚਲਾ ਗਿਆ ਜਿਸ ਤੋਂ ਬਾਅਦ ਉਸਨੇ ਘਰ ਜਾ ਕੇ ਸਾਰੀ ਗੱਲ ਆਪਣੀ ਮਾਤਾ ਨੂੰ ਦੱਸੀ ਕਿ ਬਲਵਿੰਦਰ ਸਿੰਘ ਵਿਆਹ ਦਾ ਲਾਰਾ ਲਗਾ ਕੇ ਲੰਮੇ ਸਮੇਂ ਤੋਂ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਆ ਰਿਹਾ ਹੈ। ਸ਼ਿਕਾਇਤ ਕਰਤਾ ਦੇ ਬਿਆਨਾਂ ਤੇ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਬਲਵਿੰਦਰ ਸਿੰਘ ਵਾਸੀ ਪਿੰਡ ਦਨਘੇੜੀ ਵਿਰੁੱਧ ਅ/ਧ 376 ਆਈ.ਪੀ.ਸੀ. ਤਹਿਤ ਮੁੱਕਦਮਾ ਦਰਜ ਕਰਕੇ ਅਗਲੇਰੀ ਮਹਿਲਾ ਥਾਣੇਦਾਰ ਪ੍ਰਭਜੋਤ ਕੌਰ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਨੌਜਵਾਨ ਨੂੰ ਜ਼ਹਿਰੀਲੀ ਵਸਤੂ ਪਿਲਾ ਕੇ ਕਤਲ ਕਰਨ ਦੇ ਦੋਸ਼ ਹੇਠ ਇੱਕ ਔਰਤ ਸਣੇ ਦੋ ਗ੍ਰਿਫਤਾਰ

ਨੌਜਵਾਨ ਨੂੰ ਜ਼ਹਿਰੀਲੀ ਵਸਤੂ ਪਿਲਾ ਕੇ ਕਤਲ ਕਰਨ ਦੇ ਦੋਸ਼ ਹੇਠ ਇੱਕ ਔਰਤ ਸਣੇ ਦੋ ਗ੍ਰਿਫਤਾਰ

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ

ਨਵੀਂ ਮੁੰਬਈ ’ਚ 11 ਨਾਈਜ਼ੀਰੀਅਨ ਗ੍ਰਿਫ਼ਤਾਰ, 1.61 ਕਰੋੜ ਦੇ ਨਸ਼ੀਲੇ ਪਦਾਰਥ ਮਿਲੇ

ਨਵੀਂ ਮੁੰਬਈ ’ਚ 11 ਨਾਈਜ਼ੀਰੀਅਨ ਗ੍ਰਿਫ਼ਤਾਰ, 1.61 ਕਰੋੜ ਦੇ ਨਸ਼ੀਲੇ ਪਦਾਰਥ ਮਿਲੇ

ਸੰਗਰੂਰ ਪੁਲਿਸ ਵੱਲੋਂ 3 ਜਣੇ ਤਿੰਨ ਹਜ਼ਾਰ ਲੀਟਰ ਤੋਂ ਜ਼ਿਆਦਾ ਈਥੇਨੌਲ/ਸਪਿਰਟ ਸਮੇਤ ਗ੍ਰਿਫਤਾਰ

ਸੰਗਰੂਰ ਪੁਲਿਸ ਵੱਲੋਂ 3 ਜਣੇ ਤਿੰਨ ਹਜ਼ਾਰ ਲੀਟਰ ਤੋਂ ਜ਼ਿਆਦਾ ਈਥੇਨੌਲ/ਸਪਿਰਟ ਸਮੇਤ ਗ੍ਰਿਫਤਾਰ

ਫਾਈਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ

ਫਾਈਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ

ਸਰਹੱਦੀ ਚੌਕੀ ਨੂਰਵਾਲਾ ਤਲਾਸ਼ੀ ਮੁਹਿੰਮ ਦੌਰਾਨ 510 ਗ੍ਰਾਮ ਹੈਰੋਇਨ ਬਰਾਮਦ

ਸਰਹੱਦੀ ਚੌਕੀ ਨੂਰਵਾਲਾ ਤਲਾਸ਼ੀ ਮੁਹਿੰਮ ਦੌਰਾਨ 510 ਗ੍ਰਾਮ ਹੈਰੋਇਨ ਬਰਾਮਦ

ਪਿੰਡ ਕੋਲੀਆਂ ‘ਚ 19 ਤੋਲੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਕਦੀ ਚੋਰੀ ਮਾਮਲਾ

ਪਿੰਡ ਕੋਲੀਆਂ ‘ਚ 19 ਤੋਲੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਕਦੀ ਚੋਰੀ ਮਾਮਲਾ

ਚਾਮੁੰਡਾ ਫੀਲਿੰਗ ਸਟੇਸ਼ਨ ਰਚੀ ਲੁੱਟ ਦੀ ਸਾਜਿਸ਼ ਨੂੰ ਪੁਲਸ ਨੇ 24 ਘੰਟਿਆਂ ਵਿਚ ਹੀ ਸੁਲਝਾਇਆ

ਚਾਮੁੰਡਾ ਫੀਲਿੰਗ ਸਟੇਸ਼ਨ ਰਚੀ ਲੁੱਟ ਦੀ ਸਾਜਿਸ਼ ਨੂੰ ਪੁਲਸ ਨੇ 24 ਘੰਟਿਆਂ ਵਿਚ ਹੀ ਸੁਲਝਾਇਆ