Tuesday, May 07, 2024  

ਖੇਤਰੀ

ਮੰਡੀਕਰਨ ਸਿਸਟਮ ਨਾ ਬਚਿਆ ਤਾਂ ਹਰ ਵਰਗ ਤਬਾਹ ਜਾਵੇਗਾ : ਵੜਿੰਗ

April 26, 2024

ਚੰਦਰਪਾਲ ਅੱਤਰੀ
ਲਾਲੜੂ : ਜੇਕਰ ਅਸੀਂ ਕਿਸਾਨਾਂ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਮੰਡੀਕਰਣ ਸਿਸਟਮ ਨੂੰ ਬਚਾਉਣਾ ਪਵੇਗਾ,ਕਿਉਂਕਿ ਭਾਜਪਾ ਦੀ ਅਗਵਾਈ ਵਾਲੀ ਮੌਜੂਦਾ ਕੇਂਦਰ ਸਰਕਾਰ ਮੰਡੀਕਰਣ ਸਿਸਟਮ ਨੂੰ ਖਤਮ ਕਰ ਕੇ ਸਾਰਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ।ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਥਾਨਕ ਅਨਾਜ ਮੰਡੀ ਵਿੱਚ ਮੰਡੀਕਰਣ ਨਾਲ ਜੁੜੀਆਂ ਧਿਰਾਂ ਨਾਲ ਵਿਚਾਰ -ਚਰਚਾ ਕਰਦਿਆਂ ਕੀਤਾ।ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਤੇ ਨਗਰ ਕੌਂਸਲ ਜ਼ੀਰਕਪੁਰ ਦੇ ਪ੍ਰਧਾਨ ਉਦੇਵੀਰ ਸਿੰਘ ਢਿੱਲੋਂ ਨਾਲ ਵਿਸ਼ੇਸ਼ ਤੌਰ ਉਤੇ ਲਾਲੜੂ ਪੁੱਜੇ ਸ੍ਰ. ਵੜਿੰਗ ਨੇ ਕਰੀਬ ਇੱਕ ਘੰਟਾ ਖੁੱਲ੍ਹ ਕੇ ਕਿਸਾਨਾਂ-ਆੜਤੀਆਂ ਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ।ਇਸ ਦੌਰਾਨ ਜਿੱਥੇ ਉਕਤ ਧਿਰਾਂ ਨੇ ਉਨ੍ਹਾਂ ਨੂੰ ਆਪਣੀਆਂ ਸਾਰੀਆਂ ਸਮੱਸਿਆਵਾਂ ਦੱਸੀਆਂ, ਉੱਥੇ ਉਨ੍ਹਾਂ ਵੀ ਵਿਸਥਾਰ ਨਾਲ ਜਵਾਬ ਦਿੱਤਾ।ਕਾਂਗਰਸ ਪਾਰਟੀ ਵੱਲੋਂ ਤਿਆਰ ਚੋਣ ਮੈਨੀਫੈਸਟੋ ਨੂੰ ਵੰਡਦਿਆਂ ਸ੍ਰ. ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਸਾਰੇ ਵਰਗਾਂ ਦੀਆਂ ਮੰਗਾਂ ਨੂੰ ਸ਼ਾਮਲ ਕਰਦਿਆਂ ਘੱਟੋ-ਘੱਟ ਖਰੀਦ ਗਰੰਟੀ ਕਾਨੂੰਨ ਬਣਾਉਣ ਦੀ ਭਰੋਸਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਮੰਡੀਕਰਣ ਨੂੰ ਖਤਮ ਕਰਨ ਉਤੇ ਤੁਲੀ ਹੋਈ ਹੈ ਪਰ ਕਾਂਗਰਸ ਇਸ ਨੂੰ ਖਤਮ ਨਹੀਂ ਹੋਣ ਦੇਵੇਗੀ।ਉਨ੍ਹਾਂ ਕਿਹਾ ਕਿ ਮੰਡੀਕਰਣ ਸਿਸਟਮ ਖਤਮ ਹੋਣ ਨਾਲ ਜਿੱਥੇ ਆੜਤੀਆਂ ਤੇ ਮਜ਼ਦੂਰਾਂ ਦਾ ਕੰਮ ਖਤਮ ਹੋ ਜਾਵੇਗਾ, ਉੱਥੇ ਹੀ ਕਿਸਾਨ ਖੁਦ ਵੱਡੇ ਕਾਰਪੋਰੇਟ ਘਰਾਣਿਆਂ ਦਾ ਮਜ਼ਦੂਰ ਬਣ ਜਾਵੇਗਾ।ਵੱਡੇ ਸਾਇਲੋ (ਅਨਾਜ ਭੰਡਾਰ ਕਮ ਖਰੀਦ ਕੇਂਦਰ) ਬਨਣ ਨਾਲ ਤਾਂ ਬਾਰਦਾਨੇ ਵਗੈਰਾ ਦੀ ਲੋੜ ਵੀ ਨਹੀਂ ਰਹਿਣੀ ਤੇ ਇਸ ਤਰ੍ਹਾਂ ਨਵਾਂ ਸਿਸਟਮ ਕਿਸਾਨੀ ਤੋਂ ਇਲਾਵਾ ਹੋਰਨਾਂ ਉਦਯੋਗਿਕ ਖੇਤਰਾਂ ਨੂੰ ਵੀ ਪ੍ਰਭਾਵਿਤ ਕਰੇਗਾ।ਉਨ੍ਹਾਂ ਕਿਹਾ ਕਿ ਜੇ ਮੰਡੀਕਰਣ ਖਤਮ ਹੋ ਗਿਆ ਤਾਂ ਯੂਪੀਏ ਸਰਕਾਰ ਵੱਲੋਂ ਬਣਾਇਆ ਜਨਤਕ ਵੰਡ ਪ੍ਰਣਾਲੀ ਵਾਲਾ ਢਾਂਚਾ ਵੀ ਤਬਾਹ ਹੋ ਜਾਵੇਗਾ ਤੇ ਆਮ ਲੋਕਾਂ ਨੂੰ ਸਸਤਾ ਅਨਾਜ ਮਿਲਣਾ ਬੰਦ ਹੋ ਜਾਵੇਗਾ।ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਤੋਂ ਇਲਾਵਾ ਨੌਜਵਾਨਾਂ ਤੇ ਔਰਤਾਂ ਸਮੇਤ ਹਰ ਵਰਗ ਨੂੰ ਅਹਿਮੀਅਤ ਦਿੱਤੀ ਗਈ ਹੈ।ਇਸ ਮੌਕੇ ਉਨ੍ਹਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਿਆਂ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਜਿਤਾਉਣ ਦੀ ਅਪੀਲ ਵੀ ਕੀਤੀ।ਅੱਜ ਦੀ ਵਿਚਾਰ -ਚਰਚਾ ਦੌਰਾਨ ਕਿਸਾਨ,ਆੜਤੀਏ ਤੇ ਮਜ਼ਦੂਰ ਭਰਾਵਾਂ ਤੋਂ ਇਲਾਵਾ ਸਥਾਨਕ ਕਾਂਗਰਸੀ ਵੀ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ

ਜੰਮੂ-ਕਸ਼ਮੀਰ ਦੇ ਕੁਲਗਾਮ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ

ਮਹਾਰਾਸ਼ਟਰ : ਟਰੈਕਟਰ-ਟਰਾਲੀ ਪਲਟਣ ਕਾਰਨ 5 ਬੱਚਿਆਂ ਦੀ ਦਰਦਨਾਕ ਮੌਤ

ਮਹਾਰਾਸ਼ਟਰ : ਟਰੈਕਟਰ-ਟਰਾਲੀ ਪਲਟਣ ਕਾਰਨ 5 ਬੱਚਿਆਂ ਦੀ ਦਰਦਨਾਕ ਮੌਤ

ਮਹਾਰਾਸ਼ਟਰ : ਪੁਲਿਸ ਵੱਲੋਂ 9 ਕਿਲੋ ਆਈਈਡੀ ਨਸ਼ਟ

ਮਹਾਰਾਸ਼ਟਰ : ਪੁਲਿਸ ਵੱਲੋਂ 9 ਕਿਲੋ ਆਈਈਡੀ ਨਸ਼ਟ

ਜਲੰਧਰ : ਸੜਕ ਹਾਦਸੇ ’ਚ ਬੱਚੇ ਸਣੇ 4 ਮੌਤਾਂ

ਜਲੰਧਰ : ਸੜਕ ਹਾਦਸੇ ’ਚ ਬੱਚੇ ਸਣੇ 4 ਮੌਤਾਂ

ਦਿੱਲੀ ਮਗਰੋਂ ਅਹਿਮਦਾਬਾਦ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਦਿੱਲੀ ਮਗਰੋਂ ਅਹਿਮਦਾਬਾਦ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਈਡੀ ਵੱਲੋਂ ਮੰਤਰੀ ਦੇ ਨਿੱਜੀ ਸਕੱਤਰ ਦੇ ਨੌਕਰ ਦੇ ਘਰ ’ਚੋਂ ਕਰੋੜਾਂ ਰੁਪਏ ਬਰਾਮਦ

ਈਡੀ ਵੱਲੋਂ ਮੰਤਰੀ ਦੇ ਨਿੱਜੀ ਸਕੱਤਰ ਦੇ ਨੌਕਰ ਦੇ ਘਰ ’ਚੋਂ ਕਰੋੜਾਂ ਰੁਪਏ ਬਰਾਮਦ

ਜਵੰਧਾ ਪਿੰਡੀ ਦੇ ਨੌਜਵਾਨ ਮਿ੍ਤਕ ਗੁਰਪ੍ਰੀਤ ਦੇ ਪਰਿਵਾਰ ਨੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਥਾਣਾ ਧਨੌਲਾ ਮੂਹਰੇ ਲਾਇਆ ਧਰਨਾ

ਜਵੰਧਾ ਪਿੰਡੀ ਦੇ ਨੌਜਵਾਨ ਮਿ੍ਤਕ ਗੁਰਪ੍ਰੀਤ ਦੇ ਪਰਿਵਾਰ ਨੇ ਕਿਸਾਨ ਯੂਨੀਅਨ ਦੇ ਸਹਿਯੋਗ ਨਾਲ ਥਾਣਾ ਧਨੌਲਾ ਮੂਹਰੇ ਲਾਇਆ ਧਰਨਾ

ਬਾਹਾਂ ਖ਼ੜ੍ਹੀਆਂ ਕਰਕੇ ਤਿੰਨ ਕਾਲੇ ਕਾਨੂੰਨਾਂ ਨੂੰ ਸਹੀ ਦੱਸਣ ਵਾਲਾ ਸੀ ਬਾਦਲ ਪਰਿਵਾਰ:ਡਾ ਬਲਬੀਰ

ਬਾਹਾਂ ਖ਼ੜ੍ਹੀਆਂ ਕਰਕੇ ਤਿੰਨ ਕਾਲੇ ਕਾਨੂੰਨਾਂ ਨੂੰ ਸਹੀ ਦੱਸਣ ਵਾਲਾ ਸੀ ਬਾਦਲ ਪਰਿਵਾਰ:ਡਾ ਬਲਬੀਰ

ਮੰਦਰ ਦੇ ਪੁਜਾਰੀਆਂ ਵਲੋਂ ਨੌਜਵਾਨ ਦਾ ਕਤਲ

ਮੰਦਰ ਦੇ ਪੁਜਾਰੀਆਂ ਵਲੋਂ ਨੌਜਵਾਨ ਦਾ ਕਤਲ

ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਣ ਮੌਤ

ਬਿਜਲੀ ਮੁਲਾਜ਼ਮ ਦੀ ਕਰੰਟ ਲੱਗਣ ਕਾਰਣ ਮੌਤ