ਕੁਲਸੀਰ ਸਿੰਘ ਔਜਲਾ
ਦਿੜ੍ਹਬਾ/ 28 ਜੂਨ:
ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਤਰੰਜੀ ਖੇੜਾ ਅੰਦਰ ਪੁਲਿਸ ਨੇ ਫੂਡ ਸੇਫਟੀ ਵਿਭਾਗ ਦੀ ਮਦਦ ਨਾਲ ਨਕਲੀ ਦੁੱਧ ਬਣਾਉਣ ਵਾਲੇ ਪਤੀ ਅਤੇ ਪਤਨੀ ਨੂੰ ਨਕਲੀ ਦੁੱਧ ਅਤੇ ਸਮਾਨ ਸਮੇਤ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਛਾਜਲੀ ਦੇ ਐਸਐਚਓ ਗੁਰਮੀਤ ਸਿੰਘ ਨੇ ਕਿਹਾ ਕਿ ਐਸਐਸੀਪੀ ਸੰਗਰੂਰ ਸਰਤਾਜ ਸਿੰਘ ਚਹਿਲ ਅਤੇ ਡੀਐਸਪੀ ਸਬ ਡਵੀਜਨ ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਦੇ ਦਿਸਾ ਨਿਰਦੇਸ਼ਾ ਅਨੁਸਾਰ ਉਨਾਂ ਦੀ ਟੀਮ ਸਹਾਇਕ ਥਾਣੇਦਾਰ ਓਕਾਰ ਸਿੰਘ ਚੌਕੀ ਇੰਚਾਰਜ ਮਹਿਲਾਂ ਥਾਣਾ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਖਾਸ ਇਤਲਾਹ ਦਿੱਤੀ ਕਿ ਹਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਤਰੰਜੀਖੇੜਾ ਅਤੇ ਇਸ ਦੀ ਘਰਵਾਲੀ ਗੁਰਪ੍ਰੀਤ ਕੌਰ ਪਤਨੀ ਹਰਦੀਪ ਸਿੰਘ ਵਾਸੀ ਤਰੰਜੀਖੇੜਾ ਜੋ ਦੁੱਧ ਵੇਚਣ ਦਾ ਕੰਮ ਕਰਦੇ ਹਨ ਹਰਦੀਪ ਸਿੰਘ ਉਕਤ ਦੀ ਪਿੰਡ ਤਰੰਜੀਖੇੜਾ ਵਿਖੇ ਦੁੱਧ ਦੀ ਵੇਰਕਾ ਸੁਸਾਇਟੀ ਕੀਤੀ ਹੋਈ ਹੈ, ਜੋ ਹਰਦੀਪ ਸਿੰਘ ਉਕਤ ਨੇੜੇ ਦੇ ਪਿੰਡਾਂ ਵਿੱਚੋਂ ਆਪਣੇ ਛੋਟੇ ਹਾਥੀ ਰਾਹੀਂ ਵੱਖ-ਵੱਖ ਫਾਰਮਾ ਵਿੱਚੋਂ ਦੁੱਧ ਇਕੱਠਾ ਕਰਕੇ ਆਪਣੀ ਵੇਰਕਾ ਡਾਇਰੀ ਵਿੱਚ ਲਿਆਉਂਦਾ ਹੈ ਅਤੇ ਉਸ ਦੀ ਆੜ ਵਿੱਚ ਰਿਫਾਇੰਡ ਅਤੇ ਕੈਮੀਕਲ ਪਾਉਂਡਰ ਵਗੈਰਾ ਨਾਲ ਭਾਰੀ ਮਾਤਰਾ ਵਿੱਚ ਨਕਲੀ ਦੁੱਧ ਤਿਆਰ ਕਰਕੇ ਲੋਕਾਂ ਨੂੰ ਅਸਲੀ ਦੁੱਧ ਦੱਸ ਕੇ ਲੋਕਾ ਨੂੰ ਧੋਖੇ ਵਿੱਚ ਰੱਖ ਕੇ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦੇ ਹਨ ਅਤੇ ਤਿਆਰ ਕੀਤੇ ਨਕਲੀ ਦੁੱਧ ਨੂੰ ਆਪਣੀ ਵੇਰਕਾ ਸੁਸਾਇਟੀ ਵਿੱਚ ਫਾਰਮਾਂ ਤੋਂ ਇਕੱਠੇ ਕੀਤੇ ਦੁੱਧ ਵਿੱਚ ਮਿਲਾਵਟ ਕਰਦੇ ਹਨ। ਇਸ ਤਰਾ ਕਰਕੇ ਆਮ ਭੋਲੇ ਭਾਲੇ ਲੋਕਾ ਦੀ ਜਿੰਦਗੀ ਨਾਲ ਖਿਲਵਾੜ ਕਰਦੇ ਹਨ ਅਤੇ ਨਕਲੀ ਦੁੱਧ ਤਿਆਰ ਕਰਕੇ ਅੱਗੇ ਵੇਚ ਕੇ ਅਤੇ ਵੇਰਕਾ ਨੂੰ ਸਪਲਾਈ ਕਰਕੇ ਕਾਫੀ ਮੁਨਾਫਾ ਕਮਾਉਂਦੇ ਹਨ। ਇਤਲਾਹ ਪੱਕੀ ਤੇ ਭਰੋਸੇਯੋਗ ਹੋਣ ਪਰ ਹਰਦੀਪ ਸਿੰਘ ਉਕਤ ਤੇ ਉਸਦੀ ਘਰਵਾਲੀ ਗੁਰਪ੍ਰੀਤ ਕੌਰ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮੁੱਕਦਮਾ ਥਾਣਾ ਛਾਜਲੀ ਦਰਜ ਰਜਿਸਟਰ ਕੀਤਾ ਗਿਆ ਤੇ ਉਕਤਾਨ ਦੋਸੀਆਨ ਨੂੰ ਮੌਕਾ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾ ਪਾਸੋਂ 1.50 ਕੁਇੰਟਲ ਨਕਲੀ ਦੁੱਧ, 5 ਟੀਨ ਰਿਫਾਇੰਡ, 800 ਗ੍ਰਾਮ ਕਾਸਟਡ ਸੋਡਾ, 3 ਮਿਕਸੀਆਂ, 2 ਕੇਨੀਆਂ ਪਲਾਸਟਿਕ ਦੀਆਂ, ਅਤੇ ਇਕ ਬਾਲਟੀ ਕਾਬੂ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲਿਖੀ ਬਰਾਮਦਗੀ ਕਰਵਾਈ ਗਈ।