ਪਠਾਨਕੋਟ, 28 ਜੂਨ(ਰਮਨ ਕਾਲੀਆ)
ਆਮ ਆਦਮੀ ਪਾਰਟੀ ਵੱਲੋਂ ਜਨਹਿੱਤ ਨੂੰ ਧਿਆਨ ਵਿੱਚ ਰੱਖਕੇ ਕੀਤੇ ਜਾ ਰਹੇ ਕਾਰਜਾਂ ਦਾ ਰੀਵਿਓ ਕਰਨ ਲਈ ਇੱਕ ਵਿਸੇਸ ਮੀਟਿੰਗ ਪਠਾਨਕੋਟ ਦੇ ਸਵੀਮਿੰਗ ਪੁਲ ਹਾਲ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਅਤੇ ਸ੍ਰੀ ਸਵਰਨ ਸਲਾਰੀਆਂ ਪ੍ਰਦੇਸ ਉਪ ਪ੍ਰਧਾਨ ਆਮ ਆਦਮੀ ਪਾਰਟੀ ਵਿਸੇਸ ਤੋਰ ਤੇ ਹਾਜਰ ਹੋਏ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਮਨਦੀਪ ਸੰਧੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਠਾਨਕੋਟ, ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ, ਅੰਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ, ਰੋਹਿਤ ਸਿਆਲ ਜਿਲ੍ਹਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਸਤੀਸ ਮਹਿੰਦਰੂ ਚੇਅਰਮੈਨ ਦਾ ਹਿੰਦੂ ਕੋਪਰੇਟਿਵ ਬੈਂਕ ਪਠਾਨਕੋਟ, ਠਾਕੁਰ ਮਨੋਹਰ ਸਿੰਘ ਚੇਅਰਮੈਨ ਨਗਰ ਪੰਚਾਇਤ ਨਰੋਟ ਜੈਮਲ ਸਿੰਘ, ਸੁਭਾਸ ਵਰਮਾ ਸਟੇਟ ਜੁਆਇੰਟ ਸੈਕਟਰੀ, ਰੋਹਿਤ ਵਰਮਾ ਪ੍ਰਦੇਸ ਸਕੱਤਰ, ਰੇਖਾ ਮਨੀ ਸਰਮਾ ਪ੍ਰਦੇਸ ਸਕੱਤਰ, ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸਮੀਰ ਸਾਰਧਾ ਜਿਲ੍ਹਾ ਸਕੱਤਰ, ਸੁਰਿੰਦਰ ਰਾਹੀ ਜਿਲ੍ਹਾ ਮੀਡਿਆ ਇੰਚਾਰਜ, ਨਤਿੰਦਰ ਸਿੰਘ ਟਰੱਸਟੀ ਨਗਰ ਸੁਧਾਰ ਟਰੱਸਟ ਪਠਾਨਕੋਟ, ਸੋਰਭ ਬਹਿਲ ਪ੍ਰਦੇਸ ਸੰਯੁਕਤ ਸਕੱਤਰ, ਮਾਨਿਕ ਗੁਪਤਾ ਉਪਪ੍ਰਧਾਨ ਯੂੱਥ ਵਿੰਗ, ਸਾਹਿਬ ਸਿੰਘ ਸਾਬਾ, ਅਭੀ ਸਰਮਾ, ਭਾਣੂ ਪ੍ਰਤਾਪ, ਰਾਮੇਸ ਐਡਵੋਕੇਟ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਹੁਦੇਦਾਰ ਹਾਜਰ ਸਨ।
ਮੀਟਿੰਗ ਦੀ ਸੁਰੂਆਤ ਤੋਂ ਪਹਿਲਾ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਪੰਜਾਬ ਅਤੇ ਹੋਰ ਆਹੁਦੇਦਾਰਾਂ ਵੱਲੋਂ ਤਰਨਤਾਰਨ ਤੋਂ ਹਲਕਾ ਵਿਧਾਇਕ ਡਾ. ਕਸਮੀਰ ਸਿੰਘ ਸੋਹਲ ਜੀ ਦੀ ਸੰਸਾਰਿਕ ਯਾਤਰਾ ਪੂਰੀ ਹੋਣ ਤੇ 2 ਮਿੰਟ ਦਾ ਮੋਨ ਰੱਖਿਆ ਗਿਆ ਅਤੇ ਸਰਧਾਂਜਲੀ ਦਿੱਤੀ ਗਈ।
ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਜਿਲ੍ਹਾ ਪਠਾਨਕੋਟ ਵਿੱਚ ਕਾਰਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਮੂੱਚੀ ਟੀਮ ਵੱਲੋਂ ਇੱਕ ਵਿਸੇਸ ਮੀਟਿੰਗ ਰੱਖੀ ਗਈ ਅਤੇ ਆਮ ਆਦਮੀ ਪਾਰਟੀ ਦੀਆਂ ਨੀਤਿਆਂ ਤੇ ਵਿਚਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਯੋਗ ਅਗਵਾਈ ਵਿੱਚ ਜਨਹਿੱਤ ਨੂੰ ਧਿਆਨ ਵਿੱਚ ਰੱਖ ਕੇ ਸਾਰੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਜੋ ਵਿਕਾਸ ਕਾਰਜ ਅੱਜ ਤੱਕ ਨਹੀਂ ਹੋ ਸਕੇ ਉਨ੍ਹਾਂ ਕਾਰਜਾਂ ਨੂੰ ਵੀ ਜਲਦੀ ਹੀ ਸੁਰੂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਆਓ ਸਾਰੇ ਸ. ਅਮਨਦੀਪ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਠਾਨਕੋਟ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਕਰਦੇ ਹੋਏ ਜਿਲ੍ਹਾ ਪਠਾਨਕੋਟ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਨੇਪਰੇ ਚਾੜੀਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਨਤਾ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਲਗਾਤਾਰ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਤੀ ਲੋਕਾਂ ਦੀ ਵੱਧਦੀ ਲੋਕਪਿ੍ਰਯਤਾ ਨੇ ਆਮ ਆਦਮੀ ਪਾਰਟੀ ਨੂੰ ਹੋਰ ਮਜਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਵੱਲੋ ਕੀਤੇ ਜਾ ਰਹੇ ਕਾਰਜਾਂ ਦੀ ਲੋਕਾਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਕਾਰਜਾਂ ਨੂੰ ਮੁਕੰਮਲ ਕਰ ਰਹੀ ਹੈ ਜੋ ਪਿਛਲੀਆਂ ਸਰਕਾਰਾਂ ਨੇ ਧਿਆਨ ਤੱਕ ਨਹੀਂ ਦਿੱਤਾ ਅਤੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਗਲਤੀਆਂ ਦੀ ਸਜਾ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਰਾਹਤ ਦੇਣ ਦੇ ਲਈ ਵੱਡੇ ਪ੍ਰੋਜੈਕਟ ਲਿਆਂਦੇ ਹਨ ਅਤੇ ਭਵਿੱਖ ਵਿੱਚ ਵੀ ਇਹ ਵਿਕਾਸ ਕਾਰਜ ਜਾਰੀ ਰਹਿਣਗੇ।
ਸਮਾਰੋਹ ਦੇ ਅੰਤ ਵਿੱਚ ਨਵਨਿਯੁਕਤ ਜਿਲ੍ਹਾ ਪ੍ਰਧਾਨ ਅਮਨਦੀਪ ਸੰਧੂ ਦਾ ਮੁੰਹ ਮਿੱਠਾ ਕਰਵਾ ਕੇ ਸੁਭਕਾਮਨਾਵਾਂ ਦਿੱਤੀਆਂ।