Thursday, July 03, 2025  

ਪੰਜਾਬ

ਦਲਾਈਲਾਮਾ ਦੇ 90 ਸਾਲ ਪੂਰੇ ਹੋਣ ਤੇ ਸਿਮਰਨਜੀਤ ਸਿੰਘ ਮਾਨ ਨੇ ਦਿੱਤੀ ਮੁਬਾਰਕਬਾਦ

July 02, 2025

ਸ੍ਰੀ ਫ਼ਤਹਿਗੜ੍ਹ ਸਾਹਿਬ/2 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)

“ਤਿੱਬਤੀ ਆਗੂ ਸ੍ਰੀ ਦਲਾਈਲਾਮਾ ਆਪਣੇ ਲੋਕਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਹੱਕਾ ਲਈ ਬਾਦਲੀਲ ਢੰਗ ਨਾਲ ਸੰਘਰਸ਼ ਕਰਦੇ ਹੋਏ ਲੰਮੇ ਸਮੇ ਤੋ ਮਨੁੱਖਤਾ ਪੱਖੀ ਜਿ਼ੰਮੇਵਾਰੀ ਨਿਭਾਉਦੇ ਆ ਰਹੇ ਹਨ ਅਤੇ ਤਿੱਬਤੀਅਨ ਨਿਵਾਸੀ ਜੋ ਤਿੱਬਤ ਅਤੇ ਇੰਡੀਆਂ ਵਿਚ ਵੱਸਦੇ ਹਨ ਉਨ੍ਹਾਂ ਦੀ ਹਰ ਖੇਤਰ ਵਿਚ ਬਿਹਤਰੀ ਲਈ ਜੋ ਯਤਨਸ਼ੀਲ ਹਨ ਉਹ ਵੀ ਪ੍ਰਸੰਸਾਯੋਗ ਹੈ । ਅਸੀ ਉਨ੍ਹਾਂ ਦੇ 90 ਸਾਲ ਪੂਰੇ ਹੋਣ ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਤਿੱਬਤੀਅਨ ਨਿਵਾਸੀਆ ਨੂੰ ਹਾਰਦਿਕ ਮੁਬਾਰਕਬਾਦ ਭੇਜਦੇ ਹਾਂ ਤੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਜੋਈ ਕਰਦੇ ਹਾਂ ਕਿ ਉਨ੍ਹਾਂ ਨੂੰ ਪਹਿਲੇ ਨਾਲੋ ਵੀ ਵਧੇਰੇ ਦ੍ਰਿੜਤਾ, ਬੁੱਧੀ, ਦੂਰਅੰਦੇਸ਼ੀ ਦੀ ਬਖਸਿਸ ਕਰਨ ਤਾਂ ਕਿ ਉਹ ਤਿੱਬਤੀਅਨ ਨਿਵਾਸੀਆ ਦੇ ਜੀਵਨ ਦੀ ਬਿਹਤਰੀ ਲਈ ਜਿਸ ਤਰਾਂ ਉਨ੍ਹਾਂ ਨੇ ਆਪਣਾ ਜੀਵਨ ਲਗਾਇਆ ਹੈ ਉਸ ਮਕਸਦ ਦੀ ਪ੍ਰਾਪਤੀ ਉਹ ਕਰ ਸਕਣ ਅਤੇ ਮਨੁੱਖਤਾ ਦੀ ਸੇਵਾ ਕਰਦੇ ਰਹਿਣ ।” ਉਪਰੋਕਤ  ਵਿਚਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੱਕ ਪ੍ਰੈਸ ਨੋਟ ਰਾਹੀਂ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਇਸ 90ਵੇ ਜਨਮ ਦਿਹਾੜੇ ਉਤੇ ਪੰਜਾਬ ਦੇ ਪਠਾਨਕੋਟ ਕੋਲ ਦੁਨੇਰਾ ਵਿਖੇ ਵਿਸ਼ਾਲ ਪੱਧਰ ਦੀ ਇਕ ਤਿੱਬਤੀਅਨ ਯੂਨੀਵਰਸਿਟੀ ਕਾਇਮ ਕੀਤੀ ਜਾਵੇ ਜਿਥੇ ਇੰਡੀਆ ਵਿਚ ਵੱਸਣ ਵਾਲੇ ਤਿੱਬਤੀ ਆਪਣੀ ਭਾਸ਼ਾ, ਬੋਲੀ ਨੂੰ ਪਿਆਰ ਕਰਦੇ ਹੋਏ ਹਰ ਖੇਤਰ ਦੀਆਂ ਡਿਗਰੀਆਂ ਪ੍ਰਾਪਤ ਕਰਕੇ ਆਪਣੇ ਜੀਵਨ ਵਿਚ ਅੱਗੇ ਵੱਧ ਸਕਣ।ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਦੋਂ ਉਹ ਮੈਂਬਰ ਪਾਰਲੀਮੈਂਟ ਸਨ ਤਾਂ ਉਨ੍ਹਾਂ  ਪਾਰਲੀਮੈਟ ਵਿਚ ਆਪਣੇ ਵਿਚਾਰ ਪ੍ਰਗਟਾਉਦੇ ਹੋਏ ਹੁਕਮਰਾਨਾਂ ਅੱਗੇ ਵੀ ਇਹ ਸੰਜੀਦਾ ਮੰਗ ਰੱਖੀ ਸੀ ਕਿ ਤਿੱਬਤੀਆਂ ਲਈ ਇੱਕ ਯੂਨੀਵਰਸਿਟੀ ਬਣਾਈ ਜਾਵੇ । 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਨ ਸਰਕਾਰ ਦੀਆਂ ਭਲਾਈ ਯੋਜਨਾਵਾਂ ਲੋਕਾਂ ਲਈ ਵਰਦਾਨ ਬਣੀਆਂ : ਐਡਵੋਕੇਟ ਲਖਬੀਰ ਸਿੰਘ ਰਾਏ

ਮਾਨ ਸਰਕਾਰ ਦੀਆਂ ਭਲਾਈ ਯੋਜਨਾਵਾਂ ਲੋਕਾਂ ਲਈ ਵਰਦਾਨ ਬਣੀਆਂ : ਐਡਵੋਕੇਟ ਲਖਬੀਰ ਸਿੰਘ ਰਾਏ

ਸ਼ਾਹਪੁਰ ਕੰਢੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਚਿੱਟਾ ਪੀਂਦੇ ਰੰਗੇ ਹੱਥੀਂ ਫੜਿਆ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ

ਸ਼ਾਹਪੁਰ ਕੰਢੀ ਪੁਲਿਸ ਨੇ ਦੋ ਨੌਜਵਾਨਾਂ ਨੂੰ ਚਿੱਟਾ ਪੀਂਦੇ ਰੰਗੇ ਹੱਥੀਂ ਫੜਿਆ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ

ਜੰਮੂ-ਕਸ਼ਮੀਰ ਪੁਲਿਸ 'ਤੇ ਪੰਜਾਬ ਵਿੱਚ ਦਾਖਲ ਹੋਣ ਅਤੇ ਪੰਜਾਬੀ ਨੌਜਵਾਨਾਂ ਨੂੰ ਕੁੱਟਣ ਦਾ ਦੋਸ਼

ਜੰਮੂ-ਕਸ਼ਮੀਰ ਪੁਲਿਸ 'ਤੇ ਪੰਜਾਬ ਵਿੱਚ ਦਾਖਲ ਹੋਣ ਅਤੇ ਪੰਜਾਬੀ ਨੌਜਵਾਨਾਂ ਨੂੰ ਕੁੱਟਣ ਦਾ ਦੋਸ਼

ਰੋਟਰੀ ਕਲਬ ਨੇ 'ਕੌਮੀ ਡਾਕਟਰ ਦਿਵਸ' ਦੇ ਮੌਕੇ 'ਤੇ ਡਾਕਟਰਾਂ ਨੂੰ ਕੀਤਾ ਸਨਮਾਨਤ 

ਰੋਟਰੀ ਕਲਬ ਨੇ 'ਕੌਮੀ ਡਾਕਟਰ ਦਿਵਸ' ਦੇ ਮੌਕੇ 'ਤੇ ਡਾਕਟਰਾਂ ਨੂੰ ਕੀਤਾ ਸਨਮਾਨਤ 

ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦਾ ਸੱਦਾ 

ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦਾ ਸੱਦਾ 

ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਡੀਬੀਯੂ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਦਾ ਕੀਤਾ ਸਨਮਾਨ

ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਡੀਬੀਯੂ ਦੇ ਪ੍ਰੈਜ਼ੀਡੈਂਟ ਡਾ. ਸੰਦੀਪ ਸਿੰਘ ਦਾ ਕੀਤਾ ਸਨਮਾਨ

ਵਿਧਾਇਕ ਲਖਬੀਰ ਸਿੰਘ ਰਾਏ ਨੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਵਿਧਾਇਕ ਲਖਬੀਰ ਸਿੰਘ ਰਾਏ ਨੇ ਹਲਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਕੌਂਸਲ ਵੱਲੋਂ 01 ਜੁਲਾਈ ਤੋਂ 31 ਜੁਲਾਈ ਤੱਕ ਚਲਾਈ ਜਾਵੇਗੀ ਸਵੱਛਤਾ ਅਪਣਾਓ, ਬਿਮਾਰੀਆਂ ਭਜਾਓ ਮੁਹਿੰਮ

ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਨਗਰ ਕੌਂਸਲ ਵੱਲੋਂ 01 ਜੁਲਾਈ ਤੋਂ 31 ਜੁਲਾਈ ਤੱਕ ਚਲਾਈ ਜਾਵੇਗੀ ਸਵੱਛਤਾ ਅਪਣਾਓ, ਬਿਮਾਰੀਆਂ ਭਜਾਓ ਮੁਹਿੰਮ

ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਵਿਖੇ ਈ.ਪੀ.ਐਫ.ਓ. ਵਿਭਾਗ ਵਲੋਂ ਜਾਗਰੁਕਤਾ ਸੈਮੀਨਾਰ

ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ ਵਿਖੇ ਈ.ਪੀ.ਐਫ.ਓ. ਵਿਭਾਗ ਵਲੋਂ ਜਾਗਰੁਕਤਾ ਸੈਮੀਨਾਰ

ਚਨਾਰਥਲ ਖੁਰਦ ਸੁਸਾਇਟੀ ਦੇ ਪ੍ਰਧਾਨ ਬਣੇ ਭਰਪੂਰ ਸਿੰਘ ਦਾ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸਨਮਾਨ

ਚਨਾਰਥਲ ਖੁਰਦ ਸੁਸਾਇਟੀ ਦੇ ਪ੍ਰਧਾਨ ਬਣੇ ਭਰਪੂਰ ਸਿੰਘ ਦਾ ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸਨਮਾਨ