ਬਨੂੜ, 3 ਜੁਲਾਈ (ਅਵਤਾਰ ਸਿੰਘ)
ਬਨੂੜ ਟ੍ਰੈਫ਼ਿਕ ਪੁਲਿਸ ਚੌਂਕੀ ਦੇ ਇਨਚਾਰਜ ਮਨਜੀਤ ਸਿੰਘ ਨੂੰ ਦੋ ਦਿਨ ਪਹਿਲਾਂ ਚੌਂਕੀ ਨੇੜੇ ਸੜਕ ਕਿਨਾਰੇੇ ਤੋਂ ਲੱਭਿਆ ਫੋਨ ਅੱਜ ਸਬੰਧਿਤ ਵਿਆਕਤੀ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸ਼ਾਲ ਪੇਸ਼ ਕੀਤੀ ਹੈ।
ਇਨਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸ ਨੂੰ ਚੌਂਕੀ ਨੇੜੇ ਸੜਕ ਕਿਨਾਰੇ ਤੋਂ ਇੱਕ ਸਮਾਰਟ ਫੋਨ ਲੱਭਿਆ ਸੀ। ਇਸੇ ਫੋਨ ਤੇ ਰਿੰਕੂ ਗਿਰੀ (ਯੂਪੀ) ਨਾਂ ਦੇ ਵਿਆਕਤੀ ਦਾ ਫੋਨ ਆਇਆ, ਜਿਸ ਨੇ ਫੋਨ ਨੂੰ ਆਪਣਾ ਦੱਸਿਆ। ਉਨਾਂ ਉਸ ਨੂੰ ਫੋਨ ਦੀ ਪਛਾਣ ਦੱਸਕੇ ਲਿਜਾਣ ਲਈ ਕਿਹਾ। ਚੌਂਕੀ ਇਨਚਾਰਜ ਨੇ ਦੱਸਿਆ ਕਿ ਅੱਜ ਫੋਨ ਉਸ ਦੇ ਮਾਲਕ ਨੂੰ ਸੌਂਪ ਦਿੱਤਾ ਹੈ। ਰਿੰਕੂ ਗਿਰੀ ਨੇ ਚੌਂਕੀ ਇਨਚਾਰਜ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਟਰੱਕ ਡਰਾਇਵਰ ਹੈ ਤੇ ਦੋ ਦਿਨ ਪਹਿਲਾਂ ਇਥੋਂ ਲੰਘਿਆਂ ਸੀ ਤੇ ਉਨਾਂ ਇਥੇ ਪੁਲਿਸ ਨੂੰ ਕਾਗਜਾਂ ਦੀ ਜਾਂਚ ਕਰਾਈ ਸੀ ਸਾਇਦ ਉਦੋ ਹੇਠਾਂ ਡਿੱਗ ਗਿਆ ਹੋਵੇਗਾ।