ਸ੍ਰੀ ਫ਼ਤਹਿਗੜ੍ਹ ਸਾਹਿਬ/30 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਪ੍ਰਿੰਸੀਪਲ ਡਾ. ਵਨੀਤਾ ਗਰਗ ਦੀ ਯੋਗ ਅਗਵਾਈ ਹੇਠ ਸਕਿਲ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਡੀਸੀ ਆਫਿਸ ਤੋਂ ਪਹੁੰਚੇ ਰਾਜਵੀਰ ਸਿੰਘ, ਬਲੋਕ ਥੇਮੈਟਿਕ ਐਕਸਪਰਟ, ਟ੍ਰੇਨਿੰਗ ਐਂਡ ਪਲੇਸਮੈਂਟ ਵੱਲੋਂ ਵਿਦਿਆਰਥੀਆਂ ਨੂੰ ਭਾਰਤ ਸਰਕਾਰ ਦੁਆਰਾ ਕਰਵਾਏ ਜਾਣ ਵਾਲੇ ਸਕਿਲ ਡਿਵੈਲਪਮੈਂਟ ਕੰਪਟੀਸ਼ਨ 2025 ਬਾਰੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਸ ਵਿੱਚ 63 ਵਕੇਸ਼ਨਲ ਟਰੇਡ ਹਨ। ਜਿਸ ਵਿੱਚ ਵਿਦਿਆਰਥੀ ਵੱਖ-ਵੱਖ ਟਰੇਡ ਵਿੱਚ ਭਾਗ ਲੈ ਕੇ ਇਸ ਕੰਪਟੀਸ਼ਨ ਨੂੰ ਜਿੱਤ ਸਕਦੇ ਹਨ। ਇਸ ਪ੍ਰੋਗਰਾਮ ਵਿੱਚ ਕੁੱਲ 128 ਵਿਦਿਆਰਥੀਆਂ ਨੇ ਭਾਗ ਲਿਆ ਤੇ 18 ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ। ਇਸ ਪ੍ਰੋਗਰਾਮ ਵਿੱਚ ਕਾਲਜ ਦੇ ਜੌਬ ਪਲੇਸਮੈਂਟ ਸੈਲ ਦੇ ਡਾ. ਨਵਜੋਤ ਕੌਰ, ਡਾ. ਰੂਪ ਕਮਲ ਕੌਰ ਡਾ. ਹਰਪ੍ਰੀਤ ਸਿੰਘ ਡਾ. ਜਸਬੀਰ ਸਿੰਘ ਤੇ ਪ੍ਰੋਫੈਸਰ ਅਮਨਦੀਪ ਕੌਰ ਵੀ ਮੌਜੂਦ ਸਨ।