ਚੰਡੀਗੜ੍ਹ, 30 ਸਤੰਬਰ, 2025 - ਵਿਸ਼ਵ ਪੱਧਰ ‘ਤੇ ਸਿੱਖਾਂ ਦੇ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਪੰਥਕ ਤਰਜੀਹਾਂ ਦੀ ਮਜ਼ਬੂਤੀ ਲਈ ਮਹੱਤਵਪੂਰਨ ਕਦਮ ਚੁੱਕਦਿਆਂ 28 ਦੇਸ਼ਾਂ ਦੀਆਂ ਕੌਮੀ ਸਿੱਖ ਸੰਸਥਾਵਾਂ ਦੀ ਪ੍ਰਤੀਨਿਧ ਸੰਸਥਾ, ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਪਾਕਿਸਤਾਨ ਵਿੱਚ ਸਿੱਖ ਵਿਰਾਸਤੀ ਅਸਥਾਨਾਂ ਦੇ ਰੱਖ-ਰਖਾਓ ਦੇ ਨਾਲ-ਨਾਲ ਭਾਰਤ ਵਿਚਲੇ 'ਤਖ਼ਤਾਂ' ਦੀ ਪ੍ਰਭੂਸੱਤਾ, ਮਾਣ-ਮਰਯਾਦਾ ਅਤੇ ਅਧਿਆਤਮਿਕ ਅਧਿਕਾਰਾਂ ਨੂੰ ਬਹਾਲ ਕਰਨ ਦੀ ਵਕਾਲਤ ਕੀਤੀ ਹੈ। ਇਹ ਫੈਸਲਾ ਜੀ.ਐਸ.ਸੀ. ਦੀ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਸਾਲਾਨਾ ਜਨਰਲ ਮੀਟਿੰਗ (ਏ.ਜੀ.ਐਮ.) ਦੇ ਆਨਲਾਈਨ ਸੈਸ਼ਨ ਦੌਰਾਨ ਲਿਆ ਗਿਆ।