Haryana

ਹਰਿਆਣਾ ਦੇ ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ ਬਣੇ ਭਾਰਤੇ ਦੇ ਨਵੇਂ ਚੋਣ ਕਮਿਸ਼ਨਰ

February 18, 2025

ਚੰਡੀਗੜ੍ਹ, 18 ਫਰਵਰੀ -

ਹਰਿਆਣਾ ਕੈਡਰ ਦੇ 1989 ਬੈਚ ਦੇ ਪ੍ਰਤਿਸ਼ਠਤ ਆਈਏਐਸ ਅਧਿਕਾਰੀ ਡਾ. ਵਿਵੇਕ ਜੋਸ਼ੀ ਨੂੰ ਭਾਰਤ ਦੇ ਨਵੇਂ ਚੋਣ ਕਮਿਸ਼ਨਰ ਵਜੋ ਨਿਯੁਕਤ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਇੱਕ ਚੋਣ ਕਮੇਟੀ ਵੱਲੋਂ ਇਸ ਪ੍ਰਤਿਸ਼ਠਤ ਅਹੁਦੇ ਲਈ ਡਾ. ਜੋਸ਼ੀ ਦੇ ਨਾਂਅ ਦੀ ਸਿਫਾਰਿਸ਼ ਕੀਤੇ ਜਾਣ ਦੇ ਬਾਅਦ ਇਹ ਐਲਾਨ ਕੀਤਾ ਗਿਆ। ਉਹ ਤਿੰਨ ਮੈਂਬਰੀ ਚੋਣ ਕਮਿਸ਼ਨ ਵਿਚ ਸ਼ਾਮਿਲ ਹੋਣਗੇ, ਜਿਸ ਵਿਚ ਮੁੱਖ ਚੋਣ ਕਮਿਸ਼ਨਰ (ਸੀਈਸੀ) ਸ੍ਰੀ ਗਿਆਨੇਸ਼ ਪ੍ਰਕਾਸ਼ ਅਤੇ ਚੋਣ ਕਮਿਸ਼ਨਰ ਸ੍ਰੀ ਸੁਖਬੀਰ ਸਿੰਘ ਸੰਧੂ ਸ਼ਾਮਿਲ ਹਨ।

ਡਾ. ਜੋਸ਼ੀ ਨਵੰਬਰ, 2024 ਤੋਂ ਹਰਿਆਣਾ ਦੇ ਮੁੱਖ ਸਕੱਤਰ ਵਜੋ ਕੰਮ ਕਰ ਰਹੇ ਹਨ, ਲੋਕ ਪ੍ਰਸਾਸ਼ਨ ਵਿਚ ਬੇਮਿਸਾਲ ਤਜਰਬਾ ਰੱਖਦੇ ਹਨ। ਸੂਬਾ ਸਰਕਾਰ ਦੀ ਅਪੀਲ 'ਤੇ ਡਾ. ਜੋਸ਼ੀ ਨੇ ਪਿਛਲੇ ਸਾਲ ਇੱਕ ਨਵੰਬਰ ਨੂੰ ਕੇਂਦਰ ਸਰਕਾਰ ਤੋਂ ਪ੍ਰਤੀਨਿਯੁਕਤੀ ਤੋਂ ਪਰਤਣ ਦੇ ਬਾਅਦ ਹਰਿਆਣਾ ਦੇ ਮੁੱਖ ਸਕੱਤਰ ਦਾ ਕਾਰਜਭਾਰ ਸੰਭਾਲਿਆ ਸੀ।

ਹਰਿਆਣਾ ਵਿਚ ਨਿਯੁਕਤੀ ਤੋਂ ਪਹਿਲਾਂ ਡਾ. ਜੋਸ਼ੀ ਭਾਰਤ ਸਰਕਾਰ ਵਿਚ ਕੇਂਦਰੀ ਪ੍ਰਤੀਨਿਯੁਕਤੀ 'ਤੇ ਲੰਬੇ ਸਮੇਂ ਤੱਕ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕੇਂਦਰੀ ਪਰਸੋਨਲ, ਲੋਕ ਸ਼ਿਕਾਇਤ ਅਤੇ ਪੈਸ਼ਨਭੋਗੀ ਮੰਤਰਾਲੇ ਵਿਚ ਪਰਸੋਨਲ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਵਜੋ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਸ਼ਾਨਦਾਰ ਕੈਰਿਅਰ ਵਿਚ ਉਨ੍ਹਾਂ ਨੂੰ ਵਿੱਤੀ ਸੇਵਾ ਵਿਭਾਗ ਵਿਚ ਸਕੱਤਰ ਅਤੇ ਗ੍ਰਹਿ ਮੰਤਰਾਲੇ ਵਿਚ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਦੇ ਅਹੁਦੇ 'ਤੇ ਵੀ ਸੇਵਾਵਾਂ ਦਿੱਤੀਆਂ ਹਨ। ਭਾਰਤ ਸਰਕਾਰ ਵਿਚ ਉਨ੍ਹਾਂ ਦਾ ਕਾਰਜਕਾਲ 2001 ਤੋਂ 2006 ਤੱਕ ਅਤੇ ਫਿਰ 2010 ਤੋਂ 2017 ਤੱਕ ਅਤੇ 2019 ਤੋਂ 2024 ਤੱਕ ਰਿਹਾ।

 ਕੇਂਦਰੀ ਪ੍ਰਤੀਨਿਯੁਕਤੀ ਤੋਂ ਪਹਿਲਾਂ ਡਾ. ਜੋਸ਼ੀ ਨੇ ਹਰਿਆਣਾ ਵਿਚ ਕਈ ਮਹਤੱਵਪੂਰਣ ਅਹੁਦਿਆਂ 'ਤੇ ਸੇਵਾਵਾਂ ਦਿੱਤੀਆਂ ਹਨ ਜਿਨ੍ਹਾਂ ਵਿਚ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ, ਨਵੀਂ ਦਿੱਲੀ ਵਿਚ ਪ੍ਰਧਾਨ ਰੇਂਜੀਡੈਂਟ ਕਮਿਸ਼ਨਰ, 5ਵੇਂ ਰਾਜ ਵਿੱਤ ਆਯੋਗ ਦੇ ਮੈਂਬਰ ਸਕੱਤਰ ਅਤੇ ਅੰਬਾਲਾ ਡਿਵੀਜਨ ਦੇ ਕਮਿਸ਼ਨਰ ਸ਼ਾਮਿਲ ਹੈ। ਉਨ੍ਹਾਂ ਨੇ ਹੋਰ ਅਹੁਦਿਆਂ ਤੋਂ ਇਲਾਵਾ ਉਹ ਹਿਸਾਰ, ਜੀਂਦ ਅਤੇ ਪੰਚਚਕੂਲਾ ਦੇ ਡਿਪਟੀ ਕਮਿਸ਼ਨਰ ਵੀ ਰਹੇ ਹਨ।

  ਹਰਿਆਣਾ ਦੇ ਮੁੱਖ ਸਕੱਤਰ ਵਜੋ ਡਾ. ਜੋਸ਼ੀ ਨੇ ਸ਼ਾਸਨ ਅਤੇ ਜਨ ਭਲਾਈ ਵਿਚ ਸੁਧਾਰ ਦੇ ਉਦੇਸ਼ ਨਾਲ ਕਈ ਪ੍ਰਮੁੱਖ ਪਹਿਲਾਂ ਨੂੰ ਲਾਗੂ ਕੀਤਾ ਹੈ। ਅਜਿਹੀ ਹੀ ਇੱਕ ਪਹਿਲ ਸੀ ਦਸੰਬਰ 2024 ਵਿਚ ਸ਼ੁਰੂ ਕੀਤੀ ਗਈ ਸਵੱਛ ਹਰਿਆਣਾ ਮਿਸ਼ਨ। 31 ਜਨਵਰੀ, 2025 ਤੱਕ ਚੱਲੀ ਇਸ ਮੁਹਿੰਮ ਦਾ ਉਦੇਸ਼ ਪੂਰੇ ਸੂਬੇ ਦੇ ਸਰਕਾਰੀ ਦਫਤਰਾਂ ਵਿਚ ਸਵੱਛਤਾ ਨੂੰ ਵਧਾਉਣਾ, ਦਫਤਰ ਸਥਾਨਾਂ ਦਾ ਅਨੁਕੂਲਨ ਕਰਨਾ ਅਤੇ ਪੁਰਾਣੀ ਮੱਗਰੀਆਂ ਦਾ ਨਿਪਟਾਨ ਕਰਨਾ ਸੀ।

  ਡਾ. ਜੋਸ਼ੀ ਨੇ ਆਈਆਈਟੀ ਰੁੜਕੀ ਤੋਂ ਮੈਕੇਨੀਕਲ ਇੰਜੀਨੀਅਰਿੰਗ ਵਿਚ ਡਿਗਰੀ ਅਤੇ ਸਵਿਟਜਰਲੈਂਡ ਦੇ ਜਿਨੇਵਾ ਵਿਚ ਗਰੈਜੂਏਟ ਇੰਸਟੀਟਿਯੂਟ ਆਫ ਇੰਟਰਨੈਸ਼ਨਲ ਐਂਡ ਡਿਵੇਲਪਮੈਂਟ ਸਟਡੀਜ ਵਿਚ ਇੰਟਰਨੈਸ਼ਨਲ ਇਕੋਨੋਕਿਮਸ ਵਿਚ ਪੀਐਚਡੀ ਕੀਤੀ ਹੈ। ਉਨ੍ਹਾਂ ਦੀ ਵਰਨਣਯੋਗ ਵਿਦਿਅਕ ਅਤੇ ਪੇਸ਼ੇਵਰ ਪਿਛੋਕੜ ਉਨ੍ਹਾਂ ਨੂੰ ਚੋਣ ਕਮਿਸ਼ਨ ਲਈ ਇੱਕ ਪਰਿਸੰਪਤੀ ਵਜੋ ਸਥਾਪਿਤ ਕਰਦੀ ਹੈ, ਜਿੱਥੇ ਉਨ੍ਹਾਂ ਦੀ ਅਗਵਾਈ ਅਤੇ ਮਾਹਰਤਾ ਦੇਸ਼ ਦੀ ਚੋਣਾਵੀ ਪ੍ਰਕ੍ਰਿਆਵਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਕਰਨ ਵਿਚ ਮਹਤੱਵਪੂਰਣ ਸਾਬਿਤ ਹੋਵੇਗਾ।

Have something to say? Post your opinion

More News

ਦੇਸੀ ਕੱਟਾ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਦੇਸੀ ਕੱਟਾ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਪੰਚਕੂਲਾ ਪੁਲੀਸ ਨੇ ਗੁਲੇਲ ਗੈਂਗ ਦੇ ਮੁਲਜਮ ਫੜ੍ਹੇ

ਪੰਚਕੂਲਾ ਪੁਲੀਸ ਨੇ ਗੁਲੇਲ ਗੈਂਗ ਦੇ ਮੁਲਜਮ ਫੜ੍ਹੇ

ਹਰਿਆਣਾ ਨੇ ਪਛੜੇ ਵਰਗਾਂ ਨੂੰ ਧੀਆਂ ਦੇ ਵਿਆਹ ਲਈ ਵਿੱਤੀ ਗ੍ਰਾਂਟ ਵਿੱਚ ਵਾਧਾ ਕੀਤਾ ਹੈ

ਹਰਿਆਣਾ ਨੇ ਪਛੜੇ ਵਰਗਾਂ ਨੂੰ ਧੀਆਂ ਦੇ ਵਿਆਹ ਲਈ ਵਿੱਤੀ ਗ੍ਰਾਂਟ ਵਿੱਚ ਵਾਧਾ ਕੀਤਾ ਹੈ

ਹਰਿਆਣਾ ਕੈਬਨਿਟ ਨੇ ਜ਼ਮੀਨ ਨੀਤੀ ਨੂੰ ਪ੍ਰਵਾਨਗੀ ਦਿੱਤੀ, ਯੂਨੀਫਾਈਡ ਪੈਨਸ਼ਨ ਯੋਜਨਾ ਨੂੰ ਅਪਣਾਇਆ

ਹਰਿਆਣਾ ਕੈਬਨਿਟ ਨੇ ਜ਼ਮੀਨ ਨੀਤੀ ਨੂੰ ਪ੍ਰਵਾਨਗੀ ਦਿੱਤੀ, ਯੂਨੀਫਾਈਡ ਪੈਨਸ਼ਨ ਯੋਜਨਾ ਨੂੰ ਅਪਣਾਇਆ

ਪੰਚਕੂਲਾ ਪੁਲੀਸ ਨੇ ਨਸੀਲੇ ਪਦਾਰਥ ਸਾੜ ਕੇ ਨਸ਼ਟ ਕੀਤਾ

ਪੰਚਕੂਲਾ ਪੁਲੀਸ ਨੇ ਨਸੀਲੇ ਪਦਾਰਥ ਸਾੜ ਕੇ ਨਸ਼ਟ ਕੀਤਾ

ਸੱਤਾ ਦਾ ਹੰਕਾਰ ਅਤੇ ਭਾਈ-ਭਤੀਜਾਵਾਦ ਲੋਕਤੰਤਰ ਲਈ ਸਭ ਤੋਂ ਵੱਡੇ ਖ਼ਤਰੇ: ਹਰਿਆਣਾ ਦੇ ਮੁੱਖ ਮੰਤਰੀ

ਸੱਤਾ ਦਾ ਹੰਕਾਰ ਅਤੇ ਭਾਈ-ਭਤੀਜਾਵਾਦ ਲੋਕਤੰਤਰ ਲਈ ਸਭ ਤੋਂ ਵੱਡੇ ਖ਼ਤਰੇ: ਹਰਿਆਣਾ ਦੇ ਮੁੱਖ ਮੰਤਰੀ

ਅਨੁਰਾਗ ਰਸਤੋਗੀ ਨੂੰ ਹਰਿਆਣਾ ਦੇ ਮੁੱਖ ਸਕੱਤਰ ਵਜੋਂ ਇੱਕ ਸਾਲ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ

ਅਨੁਰਾਗ ਰਸਤੋਗੀ ਨੂੰ ਹਰਿਆਣਾ ਦੇ ਮੁੱਖ ਸਕੱਤਰ ਵਜੋਂ ਇੱਕ ਸਾਲ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ

21 ਜੂਨ ਨੂੰ ਹਰਿਆਣਾ ਵਿੱਚ ਯੋਗਾ ਕਰਨ ਲਈ 20 ਲੱਖ ਤੋਂ ਵੱਧ ਲੋਕ

21 ਜੂਨ ਨੂੰ ਹਰਿਆਣਾ ਵਿੱਚ ਯੋਗਾ ਕਰਨ ਲਈ 20 ਲੱਖ ਤੋਂ ਵੱਧ ਲੋਕ

ਹਰਿਆਣਾ ਸਟਾਰਟਅੱਪਸ ਵਿੱਚ ਸੱਤਵਾਂ ਸਭ ਤੋਂ ਵੱਡਾ ਰਾਜ ਬਣ ਗਿਆ ਹੈ, 45 ਪ੍ਰਤੀਸ਼ਤ ਔਰਤਾਂ ਦੀ ਅਗਵਾਈ ਵਿੱਚ

ਹਰਿਆਣਾ ਸਟਾਰਟਅੱਪਸ ਵਿੱਚ ਸੱਤਵਾਂ ਸਭ ਤੋਂ ਵੱਡਾ ਰਾਜ ਬਣ ਗਿਆ ਹੈ, 45 ਪ੍ਰਤੀਸ਼ਤ ਔਰਤਾਂ ਦੀ ਅਗਵਾਈ ਵਿੱਚ

ਐਨਆਈਏ ਨੇ ਗੁਰੂਗ੍ਰਾਮ ਦੇ 2 ਕਲੱਬਾਂ 'ਤੇ ਗ੍ਰਨੇਡ ਹਮਲਿਆਂ ਦੇ ਮਾਮਲੇ ਵਿੱਚ ਗੋਲਡੀ ਬਰਾੜ ਅਤੇ 4 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਹਨ।

ਐਨਆਈਏ ਨੇ ਗੁਰੂਗ੍ਰਾਮ ਦੇ 2 ਕਲੱਬਾਂ 'ਤੇ ਗ੍ਰਨੇਡ ਹਮਲਿਆਂ ਦੇ ਮਾਮਲੇ ਵਿੱਚ ਗੋਲਡੀ ਬਰਾੜ ਅਤੇ 4 ਹੋਰਾਂ ਵਿਰੁੱਧ ਦੋਸ਼ ਪੱਤਰ ਦਾਇਰ ਕੀਤੇ ਹਨ।

  --%>