Haryana

ਖੇਡ ਨਰਸਰੀਆਂ ਨੂੰ ਹੋਰ ਵੱਧ ਸ਼ਸ਼ਕਤ ਬਣਾਇਆ ਜਾਵੇਗਾ, ਤਾਂ ਜੋ ਸਾਡੇ ਖਿਡਾਰੀ ਵੱਧ ਮੈਡਲ ਜਿੱਤਣ - ਖੇਡ ਮੰਤਰੀ ਗੌਰਵ ਗੌਤਮ

February 20, 2025

ਚੰਡੀਗੜ੍ਹ, 20 ਫਰਵਰੀ -

ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਪਾਵਰ ਹਾਊਸ ਬਣ ਚੁੱਕਾ ਹੈ। ਸਾਡੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਤੇ ਕਾਮਨਵੈਲਥ ਖੇਡਾਂ ਵਿਚ ਹੋਰ ਵੱਧ ਮੈਡਲ ਜਿੱਤਣ ਇਸ ਲਈ ਖਿਡਾਰੀਆਂ ਨੂੰ ਹੋਰ ਵੱਧ ਖੇਡ ਸਹੂਲਤਾਂ ਮਹੁਇਆ ਕਰਾਈ ਜਾਣਗੀਆਂ। ਖੇਡ ਨਰਸਰੀਆਂ ਹੋਰ ਪ੍ਰਭਾਵੀ ਤੇ ਸ਼ਸ਼ਕਤ ਬਣਾਇਆ ਜਾਵੇਗਾ। ਇਸ ਲੜੀ ਵਿਚ ਖੇਡ ਨਰਸਰੀਆਂ ਵਿਚ ਖਿਡਾਰੀਆਂ ਦੀ ਬਾਇਓਮੈਟ੍ਰਿਕ ਨਾਲ ਹਾਜਿਰੀ ਹੋਵੇਗੀ ਅਤੇ ਹਾਜਿਰੀ ਪੂਰੀ ਹੋਣ 'ਤੇ ਯੋਗ ਖਿਡਾਰੀਆਂ ਤੱਕ ਲਾਭ ਪਹੁੰਚੇਗਾ। ਫਿਲਹਾਲ ਪੰਚਕੂਲਾ ਦੇ ਤਾਊ ਦੇਵੀਲਾਲ ਖੇਡ ਸਟੇਡੀਅਮ ਦੀ ਨਰਸਰੀ ਦੇ ਖਿਡਾਰੀਆਂ ਦੀ ਬਾਇਓਮੈਟ੍ਰਿਕ ਨਾਲ ਹਾਜਿਰੀ ਸ਼ੁਰੂ ਕਰਵਾਈ ਜਾਵੇਗੀ ਅਤੇ ਇਸ ਵਿਚ ਸਫਲਤਾ ਮਿਲਣ 'ਤੇ ਸੂਬੇ ਦੇ ਹੋਰ ਸਟੇਡੀਅਮਾਂ ਤੇ ਖੇਡ ਨਰਸਰੀ ਵਾਲੇ ਸਕੂਲਾਂ ਵਿਚ ਬਾਇਓਮੈਟ੍ਰਿਕ ਦੇ ਖਿਡਾਰੀਆਂ ਦੀ ਹਾਜਿਰੀ ਸ਼ੁਰੂ ਕੀਤੀ ਜਾਵੇਗੀ।

ਉਹ ਅੱਜ ਇੱਥੇ ਸਿਵਲ ਸਕੱਤਰੇਤ ਵਿਚ ਖੇਡ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਖਿਡਾਰੀਆਂ ਦਾ ਇੰਸ਼ੋਰੇਂਸ ਕਰਵਾਇਆ ਜਾਵੇਗਾ, ਤਾਂ ਜੋ ਚੋਟਿਲ ਹੋਣ 'ਤੇ ਉਹ ਠੀਕ ਤਰ੍ਹਾ ਨਾਲ ਆਪਣਾ ਇਲਾਜ ਕਰਵਾ ਸਕਣ ਅਤੇ ਲਗਾਤਾਰ ਅਭਿਆਸ ਕਰ ਸੂਬੇ ਲਈ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੈਡਲ ਜਿੱਤ ਸਕਣ।

ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰ ਦੇ ਸਟੇਡੀਅਮਾਂ ਤੇ ਬਲਾਕ ਪੱਧਰ 'ਤੇ ਬਣਾਏ ਗਏ ਰਾਜੀਵ ਗਾਂਧੀ ਖੇਡ ਸਟੇਡੀਅਮਾਂ ਨੂੰ ਵਧੀਆ ਬਣਾਇਆ ਜਾਵੇਗਾ। ਖੇਡ ਦੇ ਮੈਦਾਨਾਂ ਨੂੰ ਦਰੁਸਤ ਕੀਤਾ ਜਾਵੇਗਾ ਅਤੇ ਭਵਨਾਂ ਦੀ ਮੁਰੰਮਤ ਦਾ ਕੰਮ ਸੁਚਾਰੂ ਰੂਪ ਨਾਲ ਕਰਵਾਇਆ ਜਾਵੇਗਾ। ਇਸ ਦੇ ਲਈ ਖੇਡ ਵਿਭਾਗ ਦੀ ਇੰਜੀਨੀਅਰਿੰਗ ਵਿੰਗ ਨੂੰ ਮਜਬੂਤ ਕੀਤਾ ਜਾਵੇਗਾ। ਐਸਡੀਓ ਤੇ ਜੇਈ ਦੀ ਭਰਤੀ ਕਰਵਾਈ ਜਾਵੇਗੀ, ਤਾਂ ਜੋ ਸਟੇਡੀਅਮਾਂ ਵਿਚ ਬਨਣ ਵਾਲੇ ਮਲਟੀਪਰਪਜ ਹਾਲ ਤੇ ਹੋਰ ਭਵਨਾਂ ਦੇ ਨਿਰਮਾਣ ਵਿਚ ਦੇਰੀ ਨਾ ਆਵੇ।

ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸੋਨੀਪਤ ਵਿਚ ਕੁਸ਼ਤੀ ਅਤੇ ਪਾਣੀਪਤ ਵਿਚ ਬਾਕਸਿੰਗ ਦੀ ਐਕਸੀਲੈਂਸੀ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ ਖਿਡਾਰੀਆਂ ਦੇ ਰਹਿਣ ਲਈ ਹੋਸਟਲ ਦੀ ਵਿਵਸਥਾ ਰਹੇਗੀ। ਇਸ ਨਾਲ ਖਿਡਾਰੀਆਂ ਨੂੰ ਅਭਿਆਸ ਕਰਨ ਵਿਚ ਸਹੂਲਿਅਤ ਰਹੇਗੀ।

ਉਨ੍ਹਾਂ ਨੇ ਕਿਹਾ ਕਿ ਮਾਰਸ਼ਲ ਆਰਟਸ ਨੁੰ ਪ੍ਰੋਤਸਾਹਨ ਦੇਣ ਲਈ ਯਮੁਨਾਨਗਰ ਵਿਚ ਬੰਦਾ ਸਿੰਘ ਬਹਾਦੁਰ ਮਾਰਸ਼ਲ ਆਰਟਸ ਸਕੂਲ ਦਾ ਨਿਰਮਾਣ ਕਰਵਾਇਆ ਜਾਵੇਗਾ।

ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਨਿਰਦੇਸ਼ ਦਿੱਤੇ ਕਿ ਖੇਡ ਡਾਇਰੈਕਟ ਤੇ ਡਿਪਟੀ ਡਾਇਰੈਕਟਰ ਜਿਲ੍ਹਾ ਵਿਚ ਜਾ ਕੇ ਖੇਡ ਸਟੇਡੀਅਮਾਂ ਦੀ ਗਰਾਊਂਡ ਰਿਪੋਰਟ ਤਿਆਰ ਕਰਨ ਅਤੇ ਉਸੀ ਦੇ ਹਿਸਾਬ ਨਾਲ ਉੱਥੇ ਖੇਡਾਂ ਦੀ ਸਮੱਗਰੀ ਤੇ ਹੋਰ ਸਰੋਤਾਂ ਦੀ ਵਿਵਸਥਾ ਕਰਵਾਉਣ। ਇਸ ਦੇ ਖਿਡਾਰੀਆਂ ਦਾ ਅਭਿਆਸ ਕਰਵਾਉਣ ਵਿਚ ਲਾਪ੍ਰਵਾਹੀ ਵਰਤਣ ਵਾਲੇ ਖੇਡ ਕੋਚਾਂ ਦੀ ਵੀ ਸੂਚੀ ਤਿਆਰ ਕੀਤੀ ਜਾਵੇ।

ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪੂਰੀ ਤਿਆਰੀ ਕਰ ਕੇ ਸਾਲਾਨਾ ਖੇਡ ਕੈਲੇਂਡਰ ਬਣਾਇਆ ੧ਾਵੇ। ਜਿਸ ਵੀ ਜਿਲ੍ਹੇ ਵਿਚ ਖੇਡਾਂ ਦਾ ਪ੍ਰਬੰਧ ਕੀਤਾ ਜਾਣਾ ਹੈ ਉੱਥੇ ਇੱਕ ਮਹੀਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਜਾਵੇ, ਤਾਂ ਜੋ ਮੁਕਾਬਲੇ ਵਿਚ ਸ਼ਿਰਕਤ ਕਰਨ ਜਾਂ ਖਿਡਾਰੀਆਂ ਦੀ ਅਸਹੂਲਤ ਨਾ ਹੋਵੇ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ 3 ਤੋਂ 5 ਮਾਰਚ ਨੂੰ ਪੰਚਕੂਲਾ ਵਿਚ ਰਾਜ ਪੱਧਰੀ ਯੋਗ ਮੁਕਾਬਲੇ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ 1000 ਤੋਂ 1500 ਖਿਡਾਰੀਆਂ ਸ਼ਿਰਕਤ ਕਰਣਗੇ।

ਮੀਟਿੰਗ ਵਿਚ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਖੇਡ ਨਿਦੇਸ਼ਕ ਰਾਜੀਵ ਵਰਮਾ ਤੇ ਹੋਰ ਅਧਿਕਾਰੀ ਮੌਜੂਦ ਸਨ।

Have something to say? Post your opinion

More News

ਹਰਿਆਣਾ ਦੇ ਪੱਤਰਕਾਰ ਦੀ ਉਸਦੇ ਘਰ ਨੇੜੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

ਹਰਿਆਣਾ ਦੇ ਪੱਤਰਕਾਰ ਦੀ ਉਸਦੇ ਘਰ ਨੇੜੇ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ

ਗੁਰੂਗ੍ਰਾਮ: ਐਮਸੀਜੀ ਨੇ ਗੈਰ-ਕਾਨੂੰਨੀ ਯੂਨੀਪੋਲਾਂ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ

ਗੁਰੂਗ੍ਰਾਮ: ਐਮਸੀਜੀ ਨੇ ਗੈਰ-ਕਾਨੂੰਨੀ ਯੂਨੀਪੋਲਾਂ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ

ਗਰੁਪ ਡੀ ਦੇ 7 ਹਜ਼ਾਰ 596 ਅਸਾਮਿਆਂ 'ਤੇ ਜਲਦ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ- ਭੂਪੇਂਦਰ ਚੌਹਾਨ

ਗਰੁਪ ਡੀ ਦੇ 7 ਹਜ਼ਾਰ 596 ਅਸਾਮਿਆਂ 'ਤੇ ਜਲਦ ਸ਼ੁਰੂ ਹੋਵੇਗੀ ਭਰਤੀ ਪ੍ਰਕਿਰਿਆ- ਭੂਪੇਂਦਰ ਚੌਹਾਨ

ਆਸ਼ਿਮਾ ਬਰਾੜ ਨੂੰ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਦਾ ਵਾਧੂ ਚਾਰਜ

ਆਸ਼ਿਮਾ ਬਰਾੜ ਨੂੰ ਆਬਕਾਰੀ ਅਤੇ ਟੈਕਸੇਸ਼ਨ ਵਿਭਾਗ ਦਾ ਵਾਧੂ ਚਾਰਜ

ਹਰਿਆਣਾ ਲੋਕ ਸੇਵਾ ਕਮਿਸ਼ਨ ਦੀ ਮੁਲਤਵੀ ਪ੍ਰੀਖਿਆ ਹੁਣ 29 ਮਈ ਨੂੰ, ਮੁੜ ਡਾਉਨਲੋਡ ਕਰਨੇ ਹੋਣਗੇ ਦਾਖਲਾ ਪੱਤਰ

ਹਰਿਆਣਾ ਲੋਕ ਸੇਵਾ ਕਮਿਸ਼ਨ ਦੀ ਮੁਲਤਵੀ ਪ੍ਰੀਖਿਆ ਹੁਣ 29 ਮਈ ਨੂੰ, ਮੁੜ ਡਾਉਨਲੋਡ ਕਰਨੇ ਹੋਣਗੇ ਦਾਖਲਾ ਪੱਤਰ

ਮੁੱਖ ਮੰਤਰੀ ਨੇ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਨੂੰ ਦਿੱਤੀ ਸ਼ਰਧਾਂਜਲੀ ਅਤੇ ਪਰਿਜਨਾ ਨੂੰ ਹੌਸਲਾ ਦਿੱਤਾ

ਮੁੱਖ ਮੰਤਰੀ ਨੇ ਸ਼ਹੀਦ ਦਿਨੇਸ਼ ਕੁਮਾਰ ਸ਼ਰਮਾ ਨੂੰ ਦਿੱਤੀ ਸ਼ਰਧਾਂਜਲੀ ਅਤੇ ਪਰਿਜਨਾ ਨੂੰ ਹੌਸਲਾ ਦਿੱਤਾ

ਗੁਰੂਗ੍ਰਾਮ: ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਗੁਰੂਗ੍ਰਾਮ: ਸਾਈਬਰ ਧੋਖਾਧੜੀ ਕਰਨ ਵਾਲਿਆਂ ਨੂੰ ਬੈਂਕ ਖਾਤੇ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਗੁਰੂਗ੍ਰਾਮ: ਸੋਹਨਾ ਵਿੱਚ ਸਹੁਰੇ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ: ਸੋਹਨਾ ਵਿੱਚ ਸਹੁਰੇ ਦੀ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ

ਗੁਰੂਗ੍ਰਾਮ: ਮਾਨੇਸਰ ਵਿੱਚ ਇੱਕ ਵਿਅਕਤੀ ਦੀ ਹੱਤਿਆ, ਦੋਸ਼ੀ ਗ੍ਰਿਫ਼ਤਾਰ

ਗੁਰੂਗ੍ਰਾਮ: ਮਾਨੇਸਰ ਵਿੱਚ ਇੱਕ ਵਿਅਕਤੀ ਦੀ ਹੱਤਿਆ, ਦੋਸ਼ੀ ਗ੍ਰਿਫ਼ਤਾਰ

ਗੁਰੂਗ੍ਰਾਮ ਦੇ ਇੱਕ ਵਿਅਕਤੀ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਸਥਾਨਕ ਲੋਕਾਂ ਨੇ ਵਿਰੋਧ ਵਿੱਚ ਸੜਕਾਂ ਜਾਮ ਕਰ ਦਿੱਤੀਆਂ

ਗੁਰੂਗ੍ਰਾਮ ਦੇ ਇੱਕ ਵਿਅਕਤੀ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਸਥਾਨਕ ਲੋਕਾਂ ਨੇ ਵਿਰੋਧ ਵਿੱਚ ਸੜਕਾਂ ਜਾਮ ਕਰ ਦਿੱਤੀਆਂ

  --%>