ਸ੍ਰੀ ਫ਼ਤਹਿਗੜ੍ਹ ਸਾਹਿਬ/8 ਮਈ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ ਲਈ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਵਿਦਿਆਰਥੀ ਗੁਨਜੋਤ ਸਿੰਘ, ਜੋ ਕਿ ਬੀ.ਟੈਕ. ਬੈਚ 2019-2023 ਅਤੇ ਐੱਮ.ਟੈਕ. ਦੇ ਵਿਦਿਆਰਥੀ ਹਨ ਅਤੇ ਐਨ.ਸੀ.ਸੀ. ਏਅਰ ਵਿੰਗ ਦੇ ਕੈਡੇਟ ਵੀ ਹਨ ਭਾਰਤੀ ਫੌਜ ਵਿੱਚ ਬਤੌਰ ਲੈਫਟੀਨੈਂਟ ਚੁਣੇ ਗਏ ਹਨ।ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਗੁਨਜੋਤ ਸਿੰਘ ਨੇ ਚੇਨਈ ਸਥਿਤ ਆਫੀਸਰ ਟ੍ਰੇਨਿੰਗ ਅਕਾਦਮੀ 'ਚ ਸ਼ਾਮਲ ਹੋ ਕੇ ਲੈਫਟੀਨੈਂਟ ਰੈਂਕ 'ਚ ਪਰੋਬੇਸ਼ਨ 'ਤੇ ਸ਼ੌਟ ਸਰਵਿਸ ਕਮਿਸ਼ਨ ਪ੍ਰਾਪਤ ਕੀਤਾ ਹੈ। ਫਲਾਈੰਗ ਅਫਸਰ ਗਗਨਦੀਪ ਸਿੰਘ ਏ. ਐਨ. ਓ. ਨੇ ਦੱਸਿਆ ਕਿ ਗੁਨਜੋਤ ਏਅਰ ਵਿੰਗ ਦਾ ਇੱਕ ਹੋਣਹਾਰ ਕੈਡੇਟ ਰਿਹਾ ਹੈ ਅਤੇ ਉਸ ਨੇ ਐਨ ਸੀ ਸੀ ਦਾ ਸੀ ਸਰਟੀਫਿਕੇਟ ਏ ਗਰੇਡ ਵਿੱਚ ਪ੍ਰਾਪਤ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਕਿਹਾ ਕਿ ਗੁਨਜੋਤ ਸਿੰਘ ਦੀ ਇਹ ਪ੍ਰਾਪਤੀ ਸਾਡੇ ਕਾਲਜ ਲਈ ਮਾਣ ਦੀ ਗੱਲ ਹੈ। ਇੱਕ ਵਿਦਿਆਰਥੀ ਤੋਂ ਭਾਰਤੀ ਫੌਜ ਦੇ ਅਧਿਕਾਰੀ ਤੱਕ ਦੀ ਉਨ੍ਹਾਂ ਦੀ ਯਾਤਰਾ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣੇਗੀ। ਜਸਵਿੰਦਰ ਸਿੰਘ, ਸਕੱਤਰ, ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ, ਨੇ ਵੀ ਗੁਨਜੋਤ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਉਸਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ।ਪੂਰਾ ਬੀਬੀਐੱਸਬੀਈਸੀ ਪਰਿਵਾਰ ਗੁਨਜੋਤ ਸਿੰਘ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਤਹਿ ਦਿਲੋਂ ਵਧਾਈਆਂ ਦਿੰਦਾ ਹੈ ਤੇ ਭਵਿੱਖ ਵਿੱਚ ਉਸ ਦੇ ਹੋਰ ਉਚਾਈਆਂ ਹਾਸਲ ਕਰਨ ਦੀ ਕਾਮਨਾ ਕਰਦਾ ਹੈ।