Punjab

ਪਠਾਨਕੋਟ ਵੱਲੋਂ ਬਾਲ ਗਿਆਨ ਸਾਹਿਤ ਮੁਕਾਬਲਿਆਂ ਲਈ ਐਂਟਰੀਆਂ ਦੀ ਮੰਗ

July 03, 2025

ਪਠਾਨਕੋਟ, 3 ਜੁਲਾਈ ( ਰਮਨ ਕਾਲੀਆ )

ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਵਿਭਾਗ ਦੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਸੁਯੋਗ ਅਗਵਾਈ ਤੇ ਸ. ਜਸਵੰਤ ਸਿੰਘ ਜ਼ਫ਼ਰ ਜੀ, ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਨਿਰਦੇਸ਼ਾਂ ਅਨੁਸਾਰ ਹਰ ਸਾਲ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਵੱਲੋਂ ਜ਼ਿਲ੍ਹਾ ਅਤੇ ਰਾਜ ਪੱਧਰੀ ਬਾਲ ਸਾਹਿਤ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਇਨ੍ਹਾਂ ਮੁਕਾਬਲਿਆਂ ਦਾ ਮੰਤਵ ਵਿੱਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਇਸੇ ਕੜੀ ਤਹਿਤ ਸਾਲ 2025 ਦੇ ਮੁਕਾਬਲੇ ਕਰਵਾਏ ਜਾਣੇ ਹਨ। ਇਨ੍ਹਾਂ ਬਾਲ ਸਾਹਿਤ ਮੁਕਾਬਲਿਆਂ ਦਾ ਵਿਸ਼ਾ ਪੰਜਾਬੀ ਸਾਹਿਤ, ਧਰਮ,ਭਾਸ਼ਾ, ਸੱਭਿਆਚਾਰ, ਇਤਿਹਾਸ ਤੇ ਭੂਗੋਲ ਵਿਸ਼ੇ ਨਾਲ ਸਬੰਧਤ ਹੁੰਦਾ ਹੈ। ਜ਼ਿਲ੍ਹਾ ਭਾਸ਼ਾ ਦਫ਼ਤਰ, ਪਠਾਨਕੋਟ ਦੇ ਖੋਜ ਅਫ਼ਸਰ ਸ਼੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦੇ ਤਿੰਨ ਵਰਗ ਹੋਣਗੇ, ਜਿਸ ’ਚ ਪਹਿਲਾ ਓ –ਵਰਗ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ, ਜਦੋਂ ਕਿ ਦੂਸਰਾ ਅ- ਵਰਗ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿੱਦਿਆਰਥੀਆਂ ਅਤੇ ਤੀਜਾ ੲ- ਵਰਗ ਗ੍ਰੈਜੂਏਸ਼ਨ ਤੱਕ ਦੇ ਵਿਦਿਆਰਥੀਆਂ ਦਾ ਹੋਵੇਗਾ। ਭਾਗ ਲੈਣ ਵਾਲੇ ਵਿਦਿਆਰਥੀ ਦੀ ਜਮਾਤ ਤੇ ਜਨਮ ਮਿਤੀ ਸੰਬੰਧੀ ਸੰਸਥਾ ਮੁਖੀ ਵੱਲੋਂ ਲਿਖਤੀ ਰੂਪ ਵਿੱਚ ਤਸਦੀਕ ਹੋਣੀ ਲਾਜ਼ਮੀ ਹੈ। ਹਰ ਵਰਗ ’ਚ ਇੱਕ ਸੰਸਥਾ ਵਿੱਚੋਂ ਵੱਧ ਤੋਂ ਵੱਧ ਦੋ ਵਿਦਿਆਰਥੀ ਹੀ ਭੇਜੇ ਜਾ ਸਕਦੇ ਹਨ। ਇਹ ਮੁਕਾਬਲਾ ਸੋ ਪ੍ਰਸ਼ਨਾਂ ਦੇ ਰੂਪ ’ਚ ਬਹੁ- ਵਿਕਲਪੀ ਪ੍ਰਸ਼ਨਾਵਲੀ ਦੇ ਲਿਖਤੀ ਰੂਪ ਵਿੱਚ ਹੋਵੇਗਾ। ਜ਼ਿਲ੍ਹਾ ਪੱਧਰ ’ਤੇ ਹਰ ਵਰਗ ’ਚੋਂ ਪਹਿਲੇ ਸਥਾਨ ’ਤੇ ਅਉਣ ਵਾਲੇ ਵਿਦਿਆਰਥੀ ਰਾਜ ਪੱਧਰ ਦੇ ਮੁਕਾਬਲੇ ’ਚ ਹਿੱਸਾ ਲੈਣਗੇ। ਹਰ ਵਰਗ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਪਹਿਲੇ ਸਥਾਨ ’ਤੇ ਅਉਣ ਵਾਲੇ ਵਿਦਿਆਰਥੀ ਨੂੰ 1000/-ਰੁਪਏ, ਦੂਸਰੇ ਸਥਾਨ ਵਾਲੇ ਵਿਦਿਆਰਥੀ ਨੂੰ 750/-ਰੁਪਏ, ਤੇ ਤੀਜੇ ਸਥਾਨ ਵਾਲੇ ਵਿਦਿਆਰਥੀ ਨੂੰ 500/-ਰੁਪਏ, ਨਕਦ ਜਾਂ ਵਿਭਾਗੀ ਪੁਸਤਕਾਂ ਦੇ ਰੂਪ ਵਿੱਚ ਦਿੱਤੇ ਜਾਣਗੇ। ਜ਼ਿਲ੍ਹਾ ਭਾਸ਼ਾ ਦਫ਼ਤਰ ਦੇ ਖੋਜ ਅਫ਼ਸਰ ਸ਼੍ਰੀ ਰਾਜੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪਠਾਨਕੋਟ ਦੇ ਸਮੂਹ (ਸਰਕਾਰੀ/ਪ੍ਰਾਈਵੇਟ/ਏਡਿਡ) ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦਾ ਇਸ ਵਿੱਚ ਭਾਗ ਲੈਣਾ ਯਕੀਨੀ ਬਣਾਇਆ ਜਾਵੇ। ਇਸ ਸੰਬੰਧੀ ਸਕੂਲਾਂ ਅਤੇ ਕਾਲਜਾਂ ਨੂੰ ਆਪਣੇ ਭਾਗ ਲੈਣ ਵਾਲੇ ਵਿੱਦਿਆਰਥੀਆਂ ਦੀਆਂ ਐਂਟਰੀਆਂ 04 ਜੁਲਾਈ 2025 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਪਠਾਨਕੋਟ ਦੇ ਕਮਰਾ ਨੰ. 306-ਏ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਲਕਪੁਰ (ਪਠਾਨਕੋਟ) ਜਾਂ ਵਿਭਾਗ ਦੀ ਈਮੇਲ dlopathankot3@gmail.com ਤੇ ਭੇਜੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ।

Have something to say? Post your opinion

More News

ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਵਿਚ ਬਣਾਏ ਜਾ ਰਹੇ ਹਨ ਸਪੋਰਟਸ ਪਾਰਕ

ਪੰਜਾਬ ਸਰਕਾਰ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਵਿਚ ਬਣਾਏ ਜਾ ਰਹੇ ਹਨ ਸਪੋਰਟਸ ਪਾਰਕ

ਮੰਤਰੀ ਦੀ ਅਪੀਲ; ਬਾਲ ਵਿਆਹ ਦੀ ਕੁਰੀਤੀ ਨੂੰ ਸਮਾਜ ਵਿਚੋਂ ਜੜੋਂ ਖਤਮ ਕਰਨ ਲਈ ਸਰਕਾਰ ਦਾ ਸਹਿਯੋਗ ਦਿਓ

ਮੰਤਰੀ ਦੀ ਅਪੀਲ; ਬਾਲ ਵਿਆਹ ਦੀ ਕੁਰੀਤੀ ਨੂੰ ਸਮਾਜ ਵਿਚੋਂ ਜੜੋਂ ਖਤਮ ਕਰਨ ਲਈ ਸਰਕਾਰ ਦਾ ਸਹਿਯੋਗ ਦਿਓ

ਐਸ.ਸੀ. ਭਾਈਚਾਰੇ ਦੇ ਕਰਜ਼ੇ ਮਾਫ ਕਰਕੇ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ: ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ

ਐਸ.ਸੀ. ਭਾਈਚਾਰੇ ਦੇ ਕਰਜ਼ੇ ਮਾਫ ਕਰਕੇ ਪੰਜਾਬ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ: ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ

ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਮਾਰਗ ਦਾ ਕੈਬਨਿਟ ਮੰਤਰੀ ਕਟਾਰੂਚੱਕ ਨੇ ਕੀਤਾ ਨਿਰਮਾਣ ਕਾਰਜ ਦਾ ਸੁਭਾਅਰੰਭ

ਨਰੰਗਪੁਰ ਤੋਂ ਗੁਜਰਾਂ ਲਾਹੜੀ, ਸਿੰਬਲੀ ਤੋਂ ਨੋਸਹਿਰਾ ਮਾਰਗ ਦਾ ਕੈਬਨਿਟ ਮੰਤਰੀ ਕਟਾਰੂਚੱਕ ਨੇ ਕੀਤਾ ਨਿਰਮਾਣ ਕਾਰਜ ਦਾ ਸੁਭਾਅਰੰਭ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ ਡਾਕਟਰ ਦਿਵਸ

ਦੇਸ਼ ਭਗਤ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ ਡਾਕਟਰ ਦਿਵਸ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਦੋ ਫੈਕਲਟੀ ਮੈਂਬਰਾਂ ਨੇ ਤੁਰਕੀ ਵਿੱਚ ਅੰਤਰਰਾਸ਼ਟਰੀ ਕਾਂਗਰਸ ਵਿੱਚ ਖੋਜ ਪਰਚਾ ਪੇਸ਼ ਕੀਤਾ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਦੋ ਫੈਕਲਟੀ ਮੈਂਬਰਾਂ ਨੇ ਤੁਰਕੀ ਵਿੱਚ ਅੰਤਰਰਾਸ਼ਟਰੀ ਕਾਂਗਰਸ ਵਿੱਚ ਖੋਜ ਪਰਚਾ ਪੇਸ਼ ਕੀਤਾ 

ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਰੱਦ ਕਰਨ ਲਈ ਰਿਸ਼ਵਤ ਦੀ ਪੇਸ਼ਕਸ਼ ਕਰਨ ਵਾਲੇ ਮਹਿਲਾ ਸੈੱਲ ਦੇ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ

ਪੰਜਾਬ ਪੁਲਿਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਰੱਦ ਕਰਨ ਲਈ ਰਿਸ਼ਵਤ ਦੀ ਪੇਸ਼ਕਸ਼ ਕਰਨ ਵਾਲੇ ਮਹਿਲਾ ਸੈੱਲ ਦੇ ਡੀਐਸਪੀ ਨੂੰ ਗ੍ਰਿਫ਼ਤਾਰ ਕੀਤਾ

ਟ੍ਰੈਫ਼ਿਕ ਇਨਚਾਰਜ ਨੇ ਕੀਤੀ ਇਮਾਨਦਾਰੀ ਦੀ ਮਿਸ਼ਾਲ ਪੇਸ਼: ਸੜਕ ਤੋਂ ਲੱਭਿਆ ਫੋਨ ਵਾਪਸ ਕੀਤਾ

ਟ੍ਰੈਫ਼ਿਕ ਇਨਚਾਰਜ ਨੇ ਕੀਤੀ ਇਮਾਨਦਾਰੀ ਦੀ ਮਿਸ਼ਾਲ ਪੇਸ਼: ਸੜਕ ਤੋਂ ਲੱਭਿਆ ਫੋਨ ਵਾਪਸ ਕੀਤਾ

200 ਨਸ਼ੀਲੀਆਂ ਗੋਲੀਆਂ ਸਣੇ 1 ਕਾਬੂ,ਮਾਮਲਾ ਦਰਜ

200 ਨਸ਼ੀਲੀਆਂ ਗੋਲੀਆਂ ਸਣੇ 1 ਕਾਬੂ,ਮਾਮਲਾ ਦਰਜ

ਖੰਨਾ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਦੋ ਵਿਆਕਤੀ ਕਾਬੂ

ਖੰਨਾ ਪੁਲਿਸ ਵੱਲੋਂ ਨਸ਼ੀਲੇ ਪਾਊਡਰ ਸਮੇਤ ਦੋ ਵਿਆਕਤੀ ਕਾਬੂ

  --%>