Punjab

ਪਰਮਜੀਤ ਕੌਰ ਸਰਹਿੰਦ ਦੀਆਂ ਪੰਜ ਪੁਸਤਕਾਂ ਇੱਕੋ‌ ਸਮੇਂ ਲੋਕ ਅਰਪਣ

July 15, 2025
ਸ੍ਰੀ ਫ਼ਤਹਿਗੜ੍ਹ ਸਾਹਿਬ/15 ਜੁਲਾਈ:
(ਰਵਿੰਦਰ ਸਿੰਘ ਢੀਂਡਸਾ)
 
ਜ਼ਿਲ੍ਹਾ ਲਿਖਾਰੀ ਸਭਾ‌ (ਰਜਿ) ਦੀ‌‌ ਪ੍ਰਧਾਨ ਬੀਬੀ ਪਰਮਜੀਤ ਕੌਰ ਸਰਹਿੰਦ ਦੀਆਂ ਪਿਛਲੇ ਵਰ੍ਹੇ ਅਤੇ ਹੁਣੇ ਛਪੀਆਂ ਪੁਸਤਕਾਂ "ਰਿਆਸਤ-ਏ-ਰਾਣਾ" ਸਰਹਿੰਦ ਵਿਖੇ‌ ਕਿੱਟੀ ਹਾਲ ਵਿੱਚ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਵਿਚ ਨਿਬੰਧ-ਸੰਗ੍ਰਹਿ, 'ਉਮਰੋਂ ਲੰਮਾ‌ ਹਾਉਕਾ', 'ਬਾਬਲ ਤੇਰਾ‌ ਪਿੰਡ ਲੰਘ ਕੇ' ਅਤੇ ਸਮੀਖਿਆ ਦੀ ਪੁਸਤਕ 'ਤੁਸੀਂ ਕਿਹਾ ਮੈਂ ਸੁਣਿਆਂ' ਤੋਂ ਇਲਾਵਾ ਪਿਛਲੇ ਸਾਲ ਜਿਸਮਾਨੀ ਤੌਰ 'ਤੇ ਵਿੱਛੜੇ ਆਪਣੇ ਹਮਸਫ਼ਰ ਮੈਨੇਜਰ ਊਧਮ ਸਿੰਘ ਦੀ ਯਾਦ ਵਿੱਚ ਉਨ੍ਹਾਂ ਨੂੰ ਸਮਰਪਿਤ ਕਾਵਿ-ਸੰਗ੍ਰਹਿ 'ਇਹ‌ ਕੌਣ ਜੋਗੀ ? ਸੰਖੇਪ ਤੇ ਪ੍ਰਭਾਵਸ਼ਾਲੀ ਪਰਿਵਾਰਿਕ ਸਮਾਗਮ ਕੀਤਾ ਗਿਆ। ਇਸ ਮੌਕੇ ਨੌਰਵੇ ਤੋਂ ਆਏ ਉਨ੍ਹਾਂ ਦੇ ਦਾਮਾਦ ਅੰਮ੍ਰਿਤਪਾਲ ਸਿੰਘ ਸੀਨੀਅਰ ਟੈਕਸ ਅਫ਼ਸਰ ਨੌਰਵੇ ਦੇ ਦੋਸਤ ਇੰਦਰਜੀਤ ਸਿੰਘ ਬਾਗੀ , ਉਨ੍ਹਾਂ ਦਾ ਸਾਰਾ ਸਤਿਕਾਰਤ ਚੱਢਾ‌ ਪਰਿਵਾਰ ‌ਤੇ‌ ਦੋਸਤ ਮਿੱਤਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ। ਪਰਮਜੀਤ ਕੌਰ ਸਰਹਿੰਦ ਦੀ ਬੇਟੀ ਡਾ਼ ਮਨਦੀਪ ਕੌਰ ਨੌਰਵੇ , ਨੂੰਹ ਰੁਪਿੰਦਰਜੀਤ ਕੌਰ ,ਦੋਹਤਾ‌-ਦੋਹਤੀ ਪਾਹੁਲ ਸਿੰਘ ਤੇ ਰਿਦਮ ਕੌਰ ਨੌਰਵੇ ,ਪੋਤਰਾ ਪੂਨਮ ਪ੍ਰਤੀਕ ਸਿੰਘ ਅਤੇ ਪੋਤਰੀ ਸਾਹਿਬ ਸਵਾਬ ਕੌਰ ਵੀ ਆਪਣੇ ਦਾਦਾ ਜੀ ਨੂੰ ਸਮਰਪਿਤ ਪੁਸਤਕ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਸਰਹਿੰਦ ਤੋਂ ਤਵਿੰਦਰ ਸਿੰਘ ਚੱਢਾ, ਹਰਜਿੰਦਰ ਸਿੰਘ ਚੱਢਾ, ਗੁਰਜੀਤ ਕੌਰ, ਦਰਸ਼ਨ ਕੌਰ, ਪਰਵਿੰਦਰ ਸਿੰਘ ਚੱਢਾ, ਵਿਕਰਮਜੀਤ ਸਿੰਘ, ਜਤਿੰਦਰਬੀਰ ਸਿੰਘ, ਜਸਲੀਨ ਕੌਰ, ਰਤਿੰਦਰ ਕੌਰ, ਸਵੀਟੀ, ਗੁਰਅਸੀਸ ਕੌਰ ਤੇ ਗੁਰਨਾਜ ਕੌਰ ਨੇ ਆਪਣੀ ਹਾਜ਼ਰੀ ਨਾਲ ਮੈਨੇਜਰ ਊਧਮ ਸਿੰਘ ਦੇ ਪਰਿਵਾਰ ਦਾ ਮਾਣ ਵਧਾਇਆ ਤੇ ਉਨ੍ਹਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਕੌਰ ਸਰਹਿੰਦ ਨੇ ਦੱਸਿਆ ਕਿ ਸਿਹਤ ਨਾਸਾਜ਼ ਹੋਣ‌ ਕਾਰਨ ਉਹ ਇਸ ਮੁਹੱਬਤੀ ਮਿਲਣੀ‌ ਵਿੱਚ ਥੋੜੀ ਦੇਰ ਹੀ ਸਾ਼ਮਲ‌ ਹੋ ਸਕੇ ।ਇਸ ਸਾਰੇ ਪ੍ਰੋਗਰਾਮ ਦਾ ਆਯੋਜਨ ਉਨ੍ਹਾਂ ਦੇ ਦਾਮਾਦ ਅੰਮ੍ਰਿਤਪਾਲ ਸਿੰਘ ਨੌਰਵੇ ਦੇ ਦੋਸਤ ਇੰਦਰਜੀਤ ਸਿੰਘ ਬਾਗੀ ਨੇ ਕੀਤਾ। ਇਹ ਪ੍ਰੋਗਰਾਮ ਭਾਵੇਂ ਸਾਹਿਤ ਨਾਲ ਸਬੰਧਤ ਸੀ ਪਰ ਇਹ ਵਿਲੱਖਣ ਸੀ। ਇਸ ਮੌਕੇ ਨਾ ਕੋਈ ਮੰਚ ਨਾ ਹੀ ਪ੍ਰਧਾਨਗੀ ਮੰਡਲ ਬਣਾਇਆ ਗਿਆ। ਇਹ‌ ਪਰਿਵਾਰਕ ਮਿੱਤਰਾਂ ਤੇ ਸਖੀਆਂ ਦੀ ਮਿਲਣੀ ਸੀ। ਜ਼ਿਕਰਯੋਗ ਹੈ ਕਿ ਪਰਮਜੀਤ ਕੌਰ ਸਰਹਿੰਦ ਨੇ ਆਪਣੇ ਮਹਿਬੂਬ ਪਤੀ‌ ਦੇ ਵਿਛੋੜੇ ਤੋਂ ਬਾਅਦ ਕਲਮ ਨੂੰ ਆਪਣਾ ਸਾਥੀ ਬਣਾ ਕੇ ਆਪਣੇ ਗ਼ਮ ਨੂੰ ਗ਼ਲਤ ਕਰ ਕੇ ਪੰਜ ਪੁਸਤਕਾਂ ਦੀ ਸਿਰਜਣਾ ਕਿਸੇ ਤਪੱਸਿਆ ਵਾਂਗ ਕੀਤੀ। ਬੀਬੀ ਸਰਹਿੰਦ ਨੇ ਪੱਤਰਕਾਰਾਂ ਨੂੰ ਇਹ ਵੀ‌ ਕਿਹਾ ਕਿ ਦੁੱਖਾਂ-ਗ਼ਮਾਂ ਦਾ ਇਲਾਜ ਆਪਣੇ ਆਪ ਨੂੰ ਉਸਾਰੂ ਕੰਮਾਂ ਵਿੱਚ ਲਗਾ‌ ਕੇ ਕੀਤਾ ਜਾ ਸਕਦਾ‌ ਹੈ ਇਹ ਮੈਂ ਆਪਣੇ ਵਿੱਛੜੇ ਸਾਥੀ‌ ਤੋਂ ਸਿੱਖਿਆ ਹੈ। ਪੁਸਤਕ‌ 'ਉਮਰੋਂ ਲੰਮਾਂ ਹਾਉਕਾ' ਉਨ੍ਹਾਂ ਨੇ ਸਦਮੇਂ ਤੋਂ ਸੰਭਲਣ ਸਾਰ ਲਿਖੀ। ਉਪਰੰਤ ਆਪਣੇ ਪਤੀ ਦੀ‌ ਇੱਛਾ ਪੂਰੀ ਕਰਨ ਲਈ ਉਨ੍ਹਾਂ ਆਪਣੇ ਪੇਕੇ ਪਿੰਡ ਸੈਂਪਲੀ ਬਾਰੇ ਲਿਖੀ ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਹੈ।  
 
Have something to say? Post your opinion

More News

ਧਨੌਲਾ ਪੁਲਿਸ ਵੱਲੋਂ 15 ਗ੍ਰਾਮ ਚਿੱਟੇ ਸਮੇਤ ਇੱਕ ਕਾਬੂ

ਧਨੌਲਾ ਪੁਲਿਸ ਵੱਲੋਂ 15 ਗ੍ਰਾਮ ਚਿੱਟੇ ਸਮੇਤ ਇੱਕ ਕਾਬੂ

ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਜ਼ਮੀਨੀ ਪੱਧਰ 'ਤੇ ਦਿਖਾਈ ਦੇ ਰਹੀ- ਨੀਲ ਗਰਗ

ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਜ਼ਮੀਨੀ ਪੱਧਰ 'ਤੇ ਦਿਖਾਈ ਦੇ ਰਹੀ- ਨੀਲ ਗਰਗ

ਡਾ. ਬਲਜੀਤ ਕੌਰ ਵੱਲੋਂ ਬਾਲ ਵਿਆਹਾਂ ਦੇ ਮਾਮਲਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਨਤਕ ਸਹਿਯੋਗ ਦੀ ਕੀਤੀ ਅਪੀਲ

ਡਾ. ਬਲਜੀਤ ਕੌਰ ਵੱਲੋਂ ਬਾਲ ਵਿਆਹਾਂ ਦੇ ਮਾਮਲਿਆਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਜਨਤਕ ਸਹਿਯੋਗ ਦੀ ਕੀਤੀ ਅਪੀਲ

ਮੁੱਖ ਮੰਤਰੀ ਦਾ ਲੋਕਾਂ ਨੂੰ ਸੱਦਾ; ਪਾਣੀ ਅਤੇ ਵਾਤਾਵਰਨ ਦੀ ਸੰਭਾਲ ਲਈ ਹਲਫ਼ ਲਓ

ਮੁੱਖ ਮੰਤਰੀ ਦਾ ਲੋਕਾਂ ਨੂੰ ਸੱਦਾ; ਪਾਣੀ ਅਤੇ ਵਾਤਾਵਰਨ ਦੀ ਸੰਭਾਲ ਲਈ ਹਲਫ਼ ਲਓ

ਸ੍ਰੀ ਹਰਿਮੰਦਰ ਸਾਹਿਬ ਨੂੰ ਤੀਜੀ ਵਾਰ ਬੰਬ ਦੀ ਧਮਕੀ; ਸੁਰੱਖਿਆ ਵਧਾ ਦਿੱਤੀ ਗਈ

ਸ੍ਰੀ ਹਰਿਮੰਦਰ ਸਾਹਿਬ ਨੂੰ ਤੀਜੀ ਵਾਰ ਬੰਬ ਦੀ ਧਮਕੀ; ਸੁਰੱਖਿਆ ਵਧਾ ਦਿੱਤੀ ਗਈ

ਦੇਸ਼ ਭਗਤ ਯੂਨੀਵਰਸਿਟੀ ਅਤੇ ਪਾਵਾ ਵੱਲੋਂ ‘ਭੋਜਨ 'ਚ ਮਿਲਾਵਟ ਵਿਰੁੱਧ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ

ਦੇਸ਼ ਭਗਤ ਯੂਨੀਵਰਸਿਟੀ ਅਤੇ ਪਾਵਾ ਵੱਲੋਂ ‘ਭੋਜਨ 'ਚ ਮਿਲਾਵਟ ਵਿਰੁੱਧ ਜਾਗਰੂਕਤਾ’ ਵਿਸ਼ੇ ’ਤੇ ਸੈਮੀਨਾਰ

ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਇੱਕ ਨੌਜਵਾਨ ਨੂੰ 10 ਗ੍ਰਾਮ ਤੋਂ ਵੱਧ ਨਸ਼ੀਲੇ ਪਾਊਡਰ ਸਮੇਤ ਕੀਤਾ ਕਾਬੂ

ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਇੱਕ ਨੌਜਵਾਨ ਨੂੰ 10 ਗ੍ਰਾਮ ਤੋਂ ਵੱਧ ਨਸ਼ੀਲੇ ਪਾਊਡਰ ਸਮੇਤ ਕੀਤਾ ਕਾਬੂ

ਪੰਜਾਬ ਪੁਲਿਸ ਨੇ ਟਾਰਗੇਟ ਕਿਲਿੰਗ ਸਾਜ਼ਿਸ਼ ਨੂੰ ਨਾਕਾਮ ਕੀਤਾ; ਭਗਵਾਨਪੁਰੀਆ ਗੈਂਗ ਨਾਲ ਜੁੜੇ ਪੰਜ ਕਾਰਕੁਨ ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਟਾਰਗੇਟ ਕਿਲਿੰਗ ਸਾਜ਼ਿਸ਼ ਨੂੰ ਨਾਕਾਮ ਕੀਤਾ; ਭਗਵਾਨਪੁਰੀਆ ਗੈਂਗ ਨਾਲ ਜੁੜੇ ਪੰਜ ਕਾਰਕੁਨ ਗ੍ਰਿਫ਼ਤਾਰ

ਨਸ਼ਿਆਂ ਦਾ ਕਹਿਰ ਢਾਹ ਕੇ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨਾਲ ਕੋਈ ਰਹਿਮ ਨਹੀਂ: ਮੁੱਖ ਮੰਤਰੀ

ਨਸ਼ਿਆਂ ਦਾ ਕਹਿਰ ਢਾਹ ਕੇ ਨੌਜਵਾਨਾਂ ਦੀ ਨਸਲਕੁਸ਼ੀ ਕਰਨ ਵਾਲਿਆਂ ਨਾਲ ਕੋਈ ਰਹਿਮ ਨਹੀਂ: ਮੁੱਖ ਮੰਤਰੀ

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ,2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆ

ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ,2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆ

  --%>