ਸੰਜੀਵ ਗਰਗ ਕਾਲੀ
ਧਨੌਲਾ ਮੰਡੀ,16 ਜੁਲਾਈ :--
ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਧਨੌਲਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਦੌਰਾਨ ਏ ਗਸਤ ਇੱਕ ਨੌਜਵਾਨ ਨੂੰ 15 ਗ੍ਰਾਮ ਨਸ਼ੀਲਾ ਪਾਊਡਰ ਸਮੇਂਤ ਗਿਰਫ਼ਤਾਰ ਕੀਤਾ, ਗਿਰਫਤਾਰੀ ਤੋਂ ਬਾਅਦ ਨੌਜਵਾਨ ਨੇ ਆਪਣਾ ਗੁਨਾਹ ਕਬੂਲਿਆ ਅਤੇ ਪੁਲਿਸ ਦੀ ਸਲਾਘਾ ਵੀ ਕੀਤੀ, ਤੇ ਧੰਨਵਾਦ ਕੀਤਾ। ਜਾਣਕਾਰੀ ਦਿੰਦਿਆਂ ਮੁੱਖ ਅਫਸਰ ਥਾਣਾ ਧਨੌਲਾ ਇੰਸਪੇਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਸੀਨੀਅਰ ਕਪਤਾਨ ਪੁਲਿਸ, ਮੁੰਹਮਦ ਸਰਫਰਾਜ ਆਲਮ ਜੀ ਦੇ ਹੁਕਮਾ ਅਨੁਸਾਰ, ਉਪ ਕਪਤਾਨ ਪੁਲਿਸ ਸ਼੍ਰੀ ਸਤਵੀਰ ਸਿੰਘ ਬੈਂਸ ਜੀ ਦੀ ਅਗਵਾਹੀ ਹੇਠ ਨਸ਼ਿਆਂ ਖ਼?ਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਮਿਲੀ ਜਦੋਂ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਸਮੇਤ ਪੁਲਿਸ ਪਾਰਟੀ ਇਲਾਕੇ ਵਿੱਚ ਗਸਤ ਕਰ ਰਹੇ ਸਨ, ਜਿਵੇਂ ਹੀ ਬਡਬਰ ਦੀ ਦਾਣਾ ਮੰਡੀ ਪਹੁੰਚੇ ਤਾਂ ਉੱਥੇ ਇੱਕ ਵਿਅਕਤੀ ਸ਼ੱਕੀ ਹਾਲਤ ਵਿੱਚ ਖੜਾ ਸੀ, ਜਿਸਦੀ ਕੋਲ ਜਾ ਕੇ ਤਲਾਸ਼ੀ ਲਈ ਤਾਂ ਉਸ ਕੋਲੋ 15 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ, ਜਿਸ ਨੂੰ ਮੌਕੇ ਤੇ ਗਿਰਫਤਾਰ ਕਰ ਲਿਆ, ਜਿਸ ਦੀ ਪਹਿਚਾਣ ਨਿਰਮਲ ਸਿੰਘ ਨਿੰਮਾ ਵਾਸੀ ਬਡਬਰ ਵਜੋਂ ਹੋਈ ਹੈ, ਜਿਸ ਖਿਲਾਫ ਮੁੱਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।ਇਸ ਸਬੰਧੀ ਗਿਰਫ਼ਤਾਰ ਹੋਏ ਵਿਆਕਤੀ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਉਹ ਧਨੌਲਾ ਪੁਲਿਸ ਵੱਲੋਂ ਕੀਤੀ ਕਾਰਵਾਈ ਤੋਂ ਬਹੁਤ ਖੁਸ਼ ਹੈ, ਅਤੇ ਐੱਸ ਐੱਚ ਓ ਜਗਜੀਤ ਸਿੰਘ, ਅਤੇ ਸਹਾਇਕ ਥਾਣੇਦਾਰ ਸੁਖਦੇਵ ਨੇ ਜਿਨਾਂ ਮੇਰੇ ਕੋਲੋ ਬਰਾਮਦ ਕੀਤਾ ਉਹਨਾਂ ਹੀ ਪਰਚੇ ਵਿੱਚ ਪਾਇਆ ਹੈ.ਜੋ ਮੇਰੇ ਤੇ ਪਰਚਾ ਦਰਜ ਹੋਇਆ ਹੈ ਉਹ ਬਿਲਕੁੱਲ ਸਹੀ ਹੈ, ਮੈਂ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਸੀ ਜਿਸ ਕਰਕੇ ਨਸ਼ੇ ਦਾ ਸੇਵਨ ਅਤੇ ਖਰਚੇ ਲਈ ਵੇਚਣ ਦਾ ਆਦੀ ਹੋ ਗਿਆ ਸੀ, ਪਰ ਹੁਣ ਇੱਕ ਚੰਗਾਂ ਇਨਸਾਨ ਬਣਨਾ ਚਾਹੁੰਦਾ ਹਾਂ, ਓਹਨਾ ਕਿਹਾ ਕਿ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਹਰੇਕ ਨੌਜਵਾਨ ਨੂੰ ਸਾਥ ਦੇਣਾ ਚਾਹੀਦਾ, ਤਾਂ ਜੌ ਰੰਗਲਾ ਪੰਜਾਬ ਬਣ ਸਕੇ। ਇਸ ਮੌਕੇ ਮੁੱਖ ਮੁਨਸ਼ੀ ਪਰਮਦੀਪ ਸਿੰਘ ਪੰਮਾ, ਹੌਲਦਾਰ ਜਸਪਾਲ ਸਿੰਘ, ਹੌਲਦਾਰ ਰਣਜੀਤ ਸਿੰਘ, ਸਿਪਾਹੀ ਅਨਮੋਲ ਸਿੰਘ, ਸਿਪਾਹੀ ਲਵਪ੍ਰੀਤ ਸਿੰਘ ਹਾਜਰ ਸਨ।