ਸ੍ਰੀ ਫ਼ਤਹਿਗੜ੍ਹ ਸਾਹਿਬ/19 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਲਜ ਪ੍ਰਿੰਸੀਪਲ ਡਾ. ਵਨੀਤਾ ਗਰਗ ਦੀ ਅਗਵਾਈ ਹੇਠ ਸਵੀਪ ਵੱਲੋਂ ਵਿਸ਼ੇਸ਼ ਲੈਕਚਰ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸਮਾਜਿਕ ਵਿਗਿਆਨ ਦੇ ਵਿਸ਼ੇ ਦੇ ਡਾ. ਗੀਤ ਲਾਂਬਾ ਨੇ ਮੁੱਖ ਭਾਸ਼ਣ ਦਿੰਦੇ ਹੋਏ ਦੱਸਿਆ ਕਿ ਸਵੀਪ ਦੀ ਸ਼ੁਰੂਆਤ ਸਾਲ 2009 ਵਿੱਚ ਹੋਈ ਅਤੇ ਇਸਦਾ ਮੁੱਖ ਨਿਸ਼ਾਨਾ ਹਰੇਕ ਭਾਰਤੀ ਨਾਗਰਿਕ ਨੂੰ ਵੋਟਰ ਵਜੋਂ ਰਜਿਸਟਰਡ ਕਰਨਾ ਅਤੇ ਨੈਤਿਕ ਢੰਗ ਨਾਲ਼ ਆਪਣੀ ਵੋਟ ਪਾਉਣ ਲਈ ਹਰ ਨਾਗਰਿਕ ਨੂੰ ਜਾਗਰੂਕ ਕਰਨਾ ਅਤੇ ਸਮਰੱਥ ਬਣਾਉਣਾ ਹੈ। ਇਸ ਮੌਕੇ ਸਵੀਪ ਟੀਮ ਦੇ ਡਾ. ਗੀਤ ਲਾਂਬਾ, ਡਾ. ਬਲਬਹਾਦਰ ਸਿੰਘ, ਡਾ. ਸਤਵਿੰਦਰ ਕੌਰ, ਗੀਤਾ ਸੈਣੀ, ਡਾ. ਬਲਜਿੰਦਰ ਸਿੰਘ, ਡਾ. ਜਸਵੀਰ ਕੌਰ , ਮੈਡਮ ਮਨਦੀਪ ਕੌਰ ਹਾਜ਼ਰ ਸਨ।