ਸੋਚੋ ਕਿ ਇੱਕ ਰਾਤ ਵਿੱਚ ਤੁਹਾਡਾ ਘਰ, ਤੁਹਾਡੇ ਸਪਨੇ, ਤੁਹਾਡੀ ਸਾਰੀ ਜ਼ਿੰਦਗੀ ਪਾਣੀ ਵਿੱਚ ਵਹਿ ਜਾਵੇ। ਅਸੀਂ ਸੋਚ ਵੀ ਨਹੀਂ ਸਕਦੇ ਪਰ ਇਹੀ ਹੋਇਆ ਹੈ ਪੰਜਾਬ ਦੇ 7 ਲੱਖ ਲੋਕਾਂ ਨਾਲ। ਕੁਦਰਤ ਦੇ ਇਸ ਵੱਡੇ ਕਹਿਰ ਨੇ ਪੰਜਾਬ ਦੇ 2,300 ਪਿੰਡਾਂ ਨੂੰ ਡੁਬੋ ਦਿੱਤਾ ਹੈ। 20 ਲੱਖ ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ 7 ਲੱਖ ਲੋਕ ਬੇਘਰ ਹੋ ਗਏ ਹਨ। 56 ਜਾਨਾਂ ਗਈਆਂ ਹਨ ਅਤੇ ਅਣਗਿਣਤ ਸਪਨੇ ਟੁੱਟੇ ਹਨ। ਇਹ ਸਿਰਫ਼ ਗਿਣਤੀ ਨਹੀਂ ਹੈ - ਇਹ ਅਸਲੀ ਜ਼ਿੰਦਗੀਆਂ ਦੀਆਂ ਕਹਾਣੀਆਂ ਹਨ, ਜੋ ਅੱਜ ਵੀ ਰਾਹਤ ਕੈਂਪਾਂ ਵਿੱਚ ਆਪਣੇ ਭਵਿੱਖ ਬਾਰੇ ਸੋਚ ਕੇ ਦੁੱਖੀ ਹੋ ਰਹੇ ਹਨ।