ਨੀਵੀਆਂ ਲਾਈਨਾਂ ਵਾਲੇ ਖੇਤਰਾਂ ਵਿੱਚ ਸਟੌਰਮ ਵਾਟਰ ਡਰੇਨੇਜ ਸਿਸਟਮ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਗਰ ਨਿਗਮ ਚੰਡੀਗੜ੍ਹ ਨੇ ਸੈਕਟਰ 40 ਤੋਂ ਲੈ ਕੇ ਐਨ-ਚੋਏ ਕਰਾਸਿੰਗ ਨੇੜੇ ਸੈਕਟਰ 42, ਚੰਡੀਗੜ੍ਹ ਤੱਕ ਸਟਰਮ ਵਾਟਰ ਡਰੇਨੇਜ ਸਿਸਟਮ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਿਟੀ ਮੇਅਰ ਸ਼. ਅਨੂਪ ਗੁਪਤਾ ਨੇ ਮੰਗਲਵਾਰ ਨੂੰ ਸੈਕਟਰ 40-ਡੀ ਤੋਂ ਐਨ-ਚੋਏ ਤੱਕ ਬੇਅੰਤ ਸਿੰਘ ਮੈਮੋਰੀਅਲ, ਸੈਕਟਰ 42, ਚੰਡੀਗੜ੍ਹ ਦੇ ਨੇੜੇ ਵਿਕਾਸ ਮਾਰਗ ਦੇ ਨਾਲ-ਨਾਲ ਸਟਰਮ ਵਾਟਰ ਡਰੇਨੇਜ ਪਾਈਪ ਲਾਈਨ ਵਿਛਾਉਣ ਦਾ ਨੀਂਹ ਪੱਥਰ ਸ਼੍ਰੀਮਤੀ ਅਨਿੰਦਿਤਾ ਮਿੱਤਰਾ, ਆਈ.ਏ.ਐਸ., ਕਮਿਸ਼ਨਰ, ਹਰਦੀਪ ਸਿੰਘ ਬੁਟਰੇਲਾ, ਸ਼੍ਰੀਮਤੀ ਗੁਰਬਖਸ਼ ਰਾਵਤ ਅਤੇ ਸ. ਜਸਬੀਰ ਸਿੰਘ ਬੰਟੀ, ਸਬੰਧਤ ਇਲਾਕਾ ਕੌਂਸਲਰ ਦੀ ਹਾਜ਼ਰੀ 'ਚ ਰੱਖਿਆ ।