Saturday, April 27, 2024  

ਕੌਮੀ

ਸ੍ਰੀਨਗਰ : ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਸੈਲਾਨੀਆਂ ਲਈ ਖੁੱਲ੍ਹਿਆ

March 23, 2024

ਏਜੰਸੀਆਂ
ਸ੍ਰੀਨਗਰ/23 ਮਾਰਚ : ਜੰਮੂ ਕਸ਼ਮੀਰ ਦੇ ਸ੍ਰੀਨਗਰ ’ਚ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਸ਼ਨੀਵਾਰ ਨੂੰ ਜਨਤਾ ਲਈ ਖੋਲ੍ਹ ਦਿੱਤਾ ਗਿਆ । ਸ੍ਰੀਨਗਰ ’ਚ ਡਲ ਝੀਲ ਦੇ ਕਿਨਾਰੇ ਸਥਿਤ ਜ਼ਬਰਵਾਨ ਪਹਾੜੀਆਂ ਨਾਲ, ਇਹ ਗਾਰਡਨ 55 ਹੈਕਟੇਅਰ ਜ਼ਮੀਨ ’ਚ ਫੈਲਿਆ ਹੋਇਆ ਹੈ । ਗਾਰਡਨ ’ਚ ਮੌਜੂਦਾ 68 ਕਿਸਮਾਂ ’ਚ 2 ਲੱਖ ਬਲਬਾਂ ਦੇ ਮਾਧਿਅਮ ਨਾਲ ਟਿਊਲਿਪ ਦੀਆਂ 5 ਨਵੀਆਂ ਕਿਸਮਾਂ ਜੋੜੀਆਂ ਗਈਆਂ ਹਨ । ਟਿਊਲਿਪ ਗਾਰਡਨ ਦੀ ਦੇਖ-ਰੇਖ ਕਰਨ ਵਾਲੇ ਫਲੋਰੀਕਲਚਰ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਬਸੰਤ ’ਚ ਬਗੀਚੇ ’ਚ 17 ਲੱਖ ਟਿਊਲਿਪ ਖਿੜਨਗੇ । ਹਾਲਾਂਕਿ ਬਗੀਚੇ ’ਚ ਟਿਊਲਿਪ ਅਜੇ ਖਿੜਨੇ ਬਾਕੀ ਹਨ । ਅਧਿਕਾਰੀਆਂ ਨੇ ਕਿਹਾ ਕਿ ਅਗਲੇ 5 ਤੋਂ 7 ਦਿਨਾਂ ’ਚ ਟਿਊਲਿਪ ਬਗੀਚੇ ਦੇ ਅੰਦਰ ਰੰਗਾਂ ਦਾ ਇਕ ਮਨਮੋਹਕ ਨਜ਼ਾਰਾ ਦਿਖਾਉਣ ਲਈ ਖਿੜਨਾ ਸ਼ੁਰੂ ਹੋ ਜਾਣਗੇ । ਸ਼ਨੀਵਾਰ ਨੂੰ ਇਸ ਦੇ ਉਦਘਾਟਨ ਦੇ ਦਿਨ ਟਿਊਲਿਪ ਗਾਰਡਨ ’ਚ ਵੱਡੀ ਗਿਣਤੀ ’ਚ ਸੈਲਾਨੀ ਆਏ, ਜਿਨ੍ਹਾਂ ’ਚੋਂ ਜ਼ਿਆਦਾ ਗੈਰ-ਸਥਾਨਕ ਸੈਲਾਨੀ ਸਨ । ਟਿਊਲਿਪ ਕਿਸਮਾਂ ਤੋਂ ਇਲਾਵਾ ਇੱਥੇ ਹਾਈਕਿੰਥਸ, ਡੈਫੋਡਿਲਸ, ਮਸਕਰੀ ਅਤੇ ਸਾਈਕਲੈਮੇਨ ਹਨ । ਬਸੰਤ ਦੇ ਫੁੱਲਾਂ ਦੀਆਂ ਇਹ ਕਿਸਮਾਂ ਸ਼੍ਰੀਨਗਰ ’ਚ ਏਸ਼ੀਆ ਦੇ ਸਭ ਤੋਂ ਵੱਡੇ ਟਿਊਲਿਪ ਗਾਰਡਨ ਦੀ ਦੀ ਖੂਬਸੂਰਤੀ ਵਧਾਉਣ ’ਚ ਮਦਦ ਕਰਦੀਆਂ ਹਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਜੰਮੂ ਕਸ਼ਮੀਰ : ਬਾਰਾਮੂਲਾ ’ਚ ਮੁਕਾਬਲੇ ਦੌਰਾਨ 2 ਅੱਤਵਾਦੀ ਹਲਾਕ, 2 ਜਵਾਨ ਜ਼ਖ਼ਮੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਅੱਜ-ਕੱਲ੍ਹ ਮੋਦੀ ਘਬਰਾਏ ਹੋਏ ਹਨ, ਕੁਝ ਹੀ ਦਿਨਾਂ ’ਚ ਸਟੇਜ ’ਤੇ ਹੰਝੂ ਵਹਾਉਣਗੇ : ਰਾਹੁਲ ਗਾਂਧੀ

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਦਿੱਲੀ ਆਬਕਾਰੀ ਨੀਤੀ ਮਾਮਲਾ : ਸਿਸੋਦੀਆ ਦੀ ਅਦਾਲਤੀ ਹਿਰਾਸਤ ’ਚ 8 ਮਈ ਤੱਕ ਵਾਧਾ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਸੁਨੇਹਿਆਂ ਦੀ ਗੁਪਤ ਭਾਸ਼ਾ ਤੋੜਨ ਲਈ ਮਜਬੂਰ ਕੀਤਾ ਤਾਂ ਭਾਰਤ ’ਚ ਨਹੀਂ ਰਹਾਂਗੇ : ਵਟਸਐਪ

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ

ਸੁਪਰੀਮ ਕੋਰਟ ਦੁਆਰਾ ਈਵੀਐਮ ਵੋਟਾਂ ਦੇ ਵੀਵੀਪੈਟ ਦੀਆਂ ਪਰਚੀਆਂ ਨਾਲ ਸ਼ਤ-ਪ੍ਰਤੀਸ਼ਤ ਮਿਲਾਨ ਦੀ ਮੰਗ ਕਰਦੀਆਂ ਅਰਜ਼ੀਆਂ ਰੱਦ

ਦੂਜੇ ਗੇੜ ’ਚ 88 ਸੀਟਾਂ ’ਤੇ 61 ਫੀਸਦੀ ਵੋਟਾਂ ਪਈਆਂ

ਦੂਜੇ ਗੇੜ ’ਚ 88 ਸੀਟਾਂ ’ਤੇ 61 ਫੀਸਦੀ ਵੋਟਾਂ ਪਈਆਂ

ਆਰਬੀਆਈ ਡਿਜੀਟਲ ਉਧਾਰ ਵਿੱਚ ਡਿਫਾਲਟ ਨੁਕਸਾਨ ਦੀ ਗਰੰਟੀ 'ਤੇ ਅਕਸਰ ਪੁੱਛੇ ਜਾਂਦੇ ਸਵਾਲ ਜਾਰੀ ਕਰਦਾ

ਆਰਬੀਆਈ ਡਿਜੀਟਲ ਉਧਾਰ ਵਿੱਚ ਡਿਫਾਲਟ ਨੁਕਸਾਨ ਦੀ ਗਰੰਟੀ 'ਤੇ ਅਕਸਰ ਪੁੱਛੇ ਜਾਂਦੇ ਸਵਾਲ ਜਾਰੀ ਕਰਦਾ

ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਨਿਫਟੀ ਨੇ ਪੰਜ ਦਿਨਾਂ ਦੀ ਤੇਜ਼ੀ ਨੂੰ ਰੋਕਿਆ

ਕਮਜ਼ੋਰ ਗਲੋਬਲ ਸੰਕੇਤਾਂ ਦੇ ਕਾਰਨ ਨਿਫਟੀ ਨੇ ਪੰਜ ਦਿਨਾਂ ਦੀ ਤੇਜ਼ੀ ਨੂੰ ਰੋਕਿਆ

ਭਾਰਤ ਅਤੇ ਦੱਖਣੀ ਕੋਰੀਆ ਨੇ ਸਿਓਲ ਵਿੱਚ ਨਿਸ਼ਸਤਰੀਕਰਨ ਅਤੇ ਗੈਰ-ਪ੍ਰਸਾਰ ਬਾਰੇ ਸਲਾਹ ਮਸ਼ਵਰਾ ਕੀਤਾ

ਭਾਰਤ ਅਤੇ ਦੱਖਣੀ ਕੋਰੀਆ ਨੇ ਸਿਓਲ ਵਿੱਚ ਨਿਸ਼ਸਤਰੀਕਰਨ ਅਤੇ ਗੈਰ-ਪ੍ਰਸਾਰ ਬਾਰੇ ਸਲਾਹ ਮਸ਼ਵਰਾ ਕੀਤਾ

ਤ੍ਰਿਪੁਰਾ 'ਚ ਵੋਟਿੰਗ ਦੌਰਾਨ ਮੱਖੀਆਂ ਦੇ ਹਮਲੇ 'ਚ ਕਰੀਬ 15 ਵੋਟਰ ਜ਼ਖਮੀ

ਤ੍ਰਿਪੁਰਾ 'ਚ ਵੋਟਿੰਗ ਦੌਰਾਨ ਮੱਖੀਆਂ ਦੇ ਹਮਲੇ 'ਚ ਕਰੀਬ 15 ਵੋਟਰ ਜ਼ਖਮੀ