Friday, February 14, 2025  

ਪੰਜਾਬ

ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਪੰਜਾਬ ਨੂੰ 'ਬੈਸਟ ਸਟੇਟ' ਅਤੇ 'ਬੈਸਟ ਡਿਸਟ੍ਰਿਕਟ' ਪੁਰਸਕਾਰਾਂ ਨਾਲ ਕੀਤਾ ਜਾਵੇਗਾ ਸਨਮਾਨਿਤ

January 31, 2025

ਚੰਡੀਗੜ੍ਹ, 31 ਜਨਵਰੀ

ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਪੰਜਾਬ ਨੇ ਇੱਕ ਵਾਰ ਫਿਰ ਵੱਕਾਰੀ 'ਬੈਸਟ ਸਟੇਟ' ਅਤੇ 'ਬੈਸਟ ਡਿਸਟ੍ਰਿਕਟ' ਪੁਰਸਕਾਰ ਹਾਸਲ ਕਰਕੇ ਵਾਤਾਵਰਣ ਸਥਿਰਤਾ ਵਿੱਚ ਨਵਾਂ ਮਾਪਦੰਡ ਸਥਾਪਤ ਕੀਤਾ ਹੈ। ਇਹ ਪੁਰਸਕਾਰ, ਜਿਸ ਦਾ ਸਿਹਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ.) ਅਤੇ ਪੰਜਾਬ ਦੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੂੰ ਜਾਂਦਾ ਹੈ, 4 ਫਰਵਰੀ ਨੂੰ ਇੰਡੀਆ ਹੈਬੀਟੈਟ ਸੈਂਟਰ, ਨਵੀਂ ਦਿੱਲੀ ਵਿਖੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਵੱਲੋਂ ਕਰਵਾਏ ਜਾਣ ਵਾਲੇ 'ਗਰੀਨ ਸਕੂਲ ਅਵਾਰਡ ਸਮਾਰੋਹ' ਦੌਰਾਨ ਦਿੱਤਾ ਜਾਵੇਗਾ।

ਇਹ ਪੁਰਸਕਾਰ ਸਕੂਲੀ ਭਾਈਚਾਰਿਆਂ ਦਰਮਿਆਨ ਵਾਤਾਵਰਣ ਜਾਗਰੂਕਤਾ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਪੰਜਾਬ ਦੇ ਮਿਸਾਲੀ ਯਤਨਾਂ ਦਾ ਨਤੀਜਾ ਹੈ, ਜੋ ਦੇਸ਼ ਵਿਆਪੀ ਪਹਿਲਕਦਮੀ ਵਿੱਚ ਸੂਬੇ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕਰੇਗਾ।

ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀ.ਐਸ.ਈ.) ਦੀ ਅਗਵਾਈ ਹੇਠ ਚਲਾਇਆ ਜਾ ਰਿਹਾ ਗ੍ਰੀਨ ਸਕੂਲ ਪ੍ਰੋਗਰਾਮ ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ, ਜਿਸ ਦਾ ਉਦੇਸ਼ ਸਕੂਲਾਂ ਨੂੰ ਵਾਤਾਵਰਣ ਜਾਗਰੂਕਤਾ ਅਤੇ ਸਥਿਰਤਾ ਦੇ ਮਾਡਲ ਬਣਾਉਣਾ ਹੈ। ਵਿਆਪਕ ਵਾਤਾਵਰਣ ਆਡਿਟ ਰਾਹੀਂ ਸਕੂਲਾਂ ਵੱਲੋਂ ਛੇ ਮੁੱਖ ਖੇਤਰਾਂ ਵਿੱਚ ਸਰੋਤਾਂ ਦੀ ਢੁਕਵੀਂ ਵਰਤੋਂ ਦਾ ਮੁਲਾਂਕਣ ਕੀਤਾ ਜਾਂਦਾ ਹੈ, ਜਿਨ੍ਹਾਂ ਵਿੱਚ ਹਵਾ, ਊਰਜਾ, ਭੋਜਨ, ਜ਼ਮੀਨ, ਪਾਣੀ ਅਤੇ ਰਹਿੰਦ-ਖੂੰਹਦ ਸ਼ਾਮਲ ਹਨ। ਇਹ ਪ੍ਰੋਗਰਾਮ ਸਕੂਲਾਂ ਨੂੰ ਵਾਤਾਵਰਣ-ਅਨੁਕੂਲ ਅਭਿਆਸਾਂ ਨੂੰ ਅਪਣਾਉਣ, ਢੁਕਵੇਂ ਤਰੀਕੇ ਨਾਲ ਸਰੋਤ ਪ੍ਰਬੰਧਨ ਅਤੇ ਵਾਤਾਵਰਣ ‘ਤੇ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਵਧੇਰੇ ਸਸ਼ਕਤ ਬਣਾਉਂਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 14,000 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਨੂੰ ਦਿੱਤੀ ਮਨਜ਼ੂਰੀ

ਮੁੱਖ ਮੰਤਰੀ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 14,000 ਕਰੋੜ ਰੁਪਏ ਦੇ ਬਕਾਏ ਜਾਰੀ ਕਰਨ ਨੂੰ ਦਿੱਤੀ ਮਨਜ਼ੂਰੀ

ਪੰਚਾਇਤਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਤਰਜੀਹ ਦੇਣ: ਵਿਧਾਇਕ ਰਾਏ 

ਪੰਚਾਇਤਾਂ ਪਿੰਡਾਂ ਦੇ ਸਰਵਪੱਖੀ ਵਿਕਾਸ ਤੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਨੂੰ ਤਰਜੀਹ ਦੇਣ: ਵਿਧਾਇਕ ਰਾਏ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਪਲੇਸਮੈਂਟ ਸੈੱਲ ਵੱਲੋਂ ਕਰਵਾਈ ਗਈ ਰੋਜ਼ਗਾਰ ਰਜਿਸਟ੍ਰੇਸ਼ਨ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਪਲੇਸਮੈਂਟ ਸੈੱਲ ਵੱਲੋਂ ਕਰਵਾਈ ਗਈ ਰੋਜ਼ਗਾਰ ਰਜਿਸਟ੍ਰੇਸ਼ਨ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਨੇ ਮਨਾਇਆ 'ਵਿਸ਼ਵ ਰੇਡੀਓ ਦਿਵਸ' 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਨੇ ਮਨਾਇਆ 'ਵਿਸ਼ਵ ਰੇਡੀਓ ਦਿਵਸ' 

ਪੰਜ ਸਾਲ ਤੋਂ ਛੋਟੇ ਬੱਚਿਆਂ ਵਿੱਚ ਨਮੂਨੀਆ ਇੱਕ ਗੰਭੀਰ ਬਿਮਾਰੀ : ਡਾ. ਦਵਿੰਦਰਜੀਤ ਕੌਰ 

ਪੰਜ ਸਾਲ ਤੋਂ ਛੋਟੇ ਬੱਚਿਆਂ ਵਿੱਚ ਨਮੂਨੀਆ ਇੱਕ ਗੰਭੀਰ ਬਿਮਾਰੀ : ਡਾ. ਦਵਿੰਦਰਜੀਤ ਕੌਰ 

815 ਨਸ਼ੇ ਦੀਆਂ ਗੋਲੀਆਂ ਸਮੇਤ ਦੋ ਕਾਰ ਸਵਾਰ ਕਾਬੂ

815 ਨਸ਼ੇ ਦੀਆਂ ਗੋਲੀਆਂ ਸਮੇਤ ਦੋ ਕਾਰ ਸਵਾਰ ਕਾਬੂ

20 ਗ੍ਰਾਮ ਹੈਰੋਇਨ ਸਮੇਤ ਕਾਰ ਚਾਲਕ ਕਾਬੂ

20 ਗ੍ਰਾਮ ਹੈਰੋਇਨ ਸਮੇਤ ਕਾਰ ਚਾਲਕ ਕਾਬੂ

ਭੂੰਗ ਦੀ ਟਰੈਕਟਰ ਟਰਾਲੀ ਅਤੇ ਪਿੱਕਅਪ ਗੱਡੀ ਵਿਚਕਾਰ ਭਿਅੰਨਕ ਟੱਕਰ,2 ਜਖਮੀ

ਭੂੰਗ ਦੀ ਟਰੈਕਟਰ ਟਰਾਲੀ ਅਤੇ ਪਿੱਕਅਪ ਗੱਡੀ ਵਿਚਕਾਰ ਭਿਅੰਨਕ ਟੱਕਰ,2 ਜਖਮੀ

ਤਪਾ ਪੁਲਸ ਨੂੰ ਵੱਡੀ ਸਫਲਤਾ,ਚੋਰਾਂ ਦੇ ਗਿਰੋਹ ਦੇ 2 ਮੈਂਬਰ ਕਾਬੂ

ਤਪਾ ਪੁਲਸ ਨੂੰ ਵੱਡੀ ਸਫਲਤਾ,ਚੋਰਾਂ ਦੇ ਗਿਰੋਹ ਦੇ 2 ਮੈਂਬਰ ਕਾਬੂ

ਪੰਜਾਬ ਦੇ ਫਾਰਮ ਸਾਲਾਨਾ 14 ਕਰੋੜ ਤੋਂ ਵੱਧ ਮੱਛੀ ਬੀਜ ਪੈਦਾ ਕਰਦੇ ਹਨ: ਮੰਤਰੀ

ਪੰਜਾਬ ਦੇ ਫਾਰਮ ਸਾਲਾਨਾ 14 ਕਰੋੜ ਤੋਂ ਵੱਧ ਮੱਛੀ ਬੀਜ ਪੈਦਾ ਕਰਦੇ ਹਨ: ਮੰਤਰੀ