Wednesday, November 19, 2025  

ਪੰਜਾਬ

ਜੀਰਕਪੁਰ ਭਬਾਤ ਰੋਡ ਤੇ ਦਿਨ ਦਿਹਾੜੇ ਦੁਕਾਨ ਵਿੱਚੋਂ 60 ਹਜਾਰ ਰੁਪਏ ਅਤੇ ਸਮਾਨ ਚੋਰੀ

January 31, 2025

ਜੀਰਕਪੁਰ 31 ਜਨਵਰੀ ਵਿੱਕੀ ਭਬਾਤ

ਜੀਰਕਪੁਰ ਭਬਾਤ ਰੋਡ ਤੇ ਦੇਵ ਸ਼ੋਪਿੰਗ ਕੰਪਲੈਕਸ ਵਿੱਚ ਸਥਿਤ ਦਰਜੀ ਅਤੇ ਕੱਪੜਿਆਂ ਦੀ ਨਿਜਾਮ ਟੇਲਰ ਨਾਮਕ ਦੁਕਾਨ ਤੋਂ ਅੱਜ ਦੁਪਹਿਰ ਕਰੀਬ 1:40 ਵਜੇ ਇੱਕ ਅਣਪਛਾਤਾ ਚੋਰ ਦੁਕਾਨ ਦੇ ਗੇਟ ਦੇ ਤਾਲੇ ਤੋੜ ਕੇ ਅੰਦਰ ਗੱਲੇ ਵਿੱਚ ਪਏ 60 ਹਜਾਰ ਰੁਪਏ ਨਗਦ ਅਤੇ ਦੋ ਨਵੇਂ ਬਣਾਏ ਕੋਟ ਚੋਰੀ ਕਰਕੇ ਲੈ ਗਿਆ। ਮਾਮਲੇ ਦੀ ਆਨਲਾਈਨ ਸ਼ਿਕਾਇਤ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਮੁਕੀਮ ਗੌਰ ਨੇ ਦੱਸਿਆ ਕਿ ਉਹ ਅੱਜ ਸ਼ੁੱਕਰਵਾਰ ਦੀ ਨਮਾਜ ਪੜ੍ਹਨ ਲਈ ਭਬਾਤ ਮਸਜਿਦ ਵਿੱਚ ਗਿਆ ਹੋਇਆ ਸੀ ਜਦੋਂ ਵਾਪਿਸ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਗੇਟ ਦਾ ਤਾਲਾ ਟੁੁੱਟਿਆ ਹੋਇਆ ਹੈ। ਅੰਦਰ ਜਾ ਕੇ ਦੇਖਿਆ ਤਾਂ ਗੱਲੇ ਵਿੱਚ ਪਏ 60 ਹਜਾਰ ਰੁਪਏ ਅਤੇ ਦੋ ਨਵੇ ਬਣਾਏ ਕੋਟ ਚੋਰੀ ਹੋ ਗਏ ਸਨ। ਸੀਸੀਟੀਵੀ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਚੋਰ ਜਿਸਨੇ ਆਪਣੇ ਅੱਧੇ ਮੂਹ ਤੇ ਹੈਲਮਟ ਪਾਇਆ ਹੋਇਆ ਸੀ ਨੇ ਲੱਤ ਮਾਰ ਕੇ ਗੇਟ ਦਾ ਤਾਲਾ ਤੋੜ ਲਿਆ ਅਤੇ ਫੇਰ ਅੰਦਰ ਗੱਲਿਆਂ ਦੀ ਫਰੋਲਾ ਫਰੋਲੀ ਕਰਨ ਲੱਗਾ। ਜਦੋਂ ਮੁੱਖ ਗੱਲੇ ਨੂੰ ਤਾਲਾ ਲੱਗਿਆ ਦੇਖਿਆ ਤਾਂ ਦੁਕਾਨ ਤੇ ਪਈ ਕਂੈਚੀ ਨਾਲ ਉਸਨੇ ਗੱਲਾ ਤੋੜ ਦਿੱਤਾ ਅਤੇ ਗੱਲੇ ਵਿੱਚ ਪਏ ਪੈਸੇ ਚੋਰੀ ਕਰਕੇ ਲੈ ਗਿਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਮਾਮਲੇ ਦੀ ਆਨਲਾਈਨ ਸ਼ਿਕਾਇਤ ਕਰ ਦਿੱਤੀ ਗਈ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਦੇ ਡੀਜੀਪੀ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ

ਪੰਜਾਬ ਦੇ ਡੀਜੀਪੀ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ

ਦੇਸ਼ ਭਗਤ ਗਲੋਬਲ ਸਕੂਲ ਵਿਖੇ ਕਰਵਾਇਆ ਗਿਆ ਅੰਤਰ-ਸਕੂਲ ਫੇਸ ਪੇਂਟਿੰਗ ਮੁਕਾਬਲਾ

ਦੇਸ਼ ਭਗਤ ਗਲੋਬਲ ਸਕੂਲ ਵਿਖੇ ਕਰਵਾਇਆ ਗਿਆ ਅੰਤਰ-ਸਕੂਲ ਫੇਸ ਪੇਂਟਿੰਗ ਮੁਕਾਬਲਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਰਸੋਈ ਬਾਗਬਾਨੀ ਵਿਸ਼ੇ ਉੱਤੇ ਇਕ-ਦਿਨਾ ਵਰਕਸ਼ਾਪ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਰਸੋਈ ਬਾਗਬਾਨੀ ਵਿਸ਼ੇ ਉੱਤੇ ਇਕ-ਦਿਨਾ ਵਰਕਸ਼ਾਪ

ਦੇਸ਼ ਭਗਤ ਯੂਨੀਵਰਸਿਟੀ ਫੈਕਲਟੀ ਆਫ਼ ਫਾਰਮੇਸੀ ਵੱਲੋਂ ਕਰਵਾਈ ਗਈ ਸਪੋਰਟਸ ਮੀਟ 2025

ਦੇਸ਼ ਭਗਤ ਯੂਨੀਵਰਸਿਟੀ ਫੈਕਲਟੀ ਆਫ਼ ਫਾਰਮੇਸੀ ਵੱਲੋਂ ਕਰਵਾਈ ਗਈ ਸਪੋਰਟਸ ਮੀਟ 2025

ਰਾਣਾ ਹਸਪਤਾਲ ਵੱਲੋਂ ਰਿਆਸਤ-ਏ-ਰਾਣਾ, ਸਰਹਿੰਦ ਵਿਖੇ ਮਨਾਇਆ ਗਿਆ ਬਾਲ ਦਿਵਸ

ਰਾਣਾ ਹਸਪਤਾਲ ਵੱਲੋਂ ਰਿਆਸਤ-ਏ-ਰਾਣਾ, ਸਰਹਿੰਦ ਵਿਖੇ ਮਨਾਇਆ ਗਿਆ ਬਾਲ ਦਿਵਸ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਏ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਏ ਵਿਰਾਸਤੀ ਪ੍ਰਸ਼ਨੋਤਰੀ ਮੁਕਾਬਲੇ 

ਸ਼ਹੀਦੀ ਸਭਾ ਦੌਰਾਨ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਨੇ ਕੀਤੀ ਮੀਟਿੰਗ

ਸ਼ਹੀਦੀ ਸਭਾ ਦੌਰਾਨ ਸਿਹਤ ਸੇਵਾਵਾਂ ਦੇ ਪ੍ਰਬੰਧਨ ਲਈ ਸਿਹਤ ਵਿਭਾਗ ਨੇ ਕੀਤੀ ਮੀਟਿੰਗ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮੌਜੂਦਾ ਚੰਗੇ ਨਿਰਮਾਣ ਅਭਿਆਸਾਂ ’ਤੇ ਇੱਕ-ਰੋਜ਼ਾ ਵਰਕਸ਼ਾਪ ਕਰਵਾਈ 

ਦੇਸ਼ ਭਗਤ ਯੂਨੀਵਰਸਿਟੀ ਵਿਖੇ ਮੌਜੂਦਾ ਚੰਗੇ ਨਿਰਮਾਣ ਅਭਿਆਸਾਂ ’ਤੇ ਇੱਕ-ਰੋਜ਼ਾ ਵਰਕਸ਼ਾਪ ਕਰਵਾਈ 

ਦੇਸ਼ ਭਗਤ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 

ਦੇਸ਼ ਭਗਤ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ 

ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ, ਤਰਨਤਾਰਨ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ:ਮੁਖ ਮੰਤਰੀ ਭਗਵੰਤ ਮਾਨ

ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ, ਤਰਨਤਾਰਨ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ:ਮੁਖ ਮੰਤਰੀ ਭਗਵੰਤ ਮਾਨ