Wednesday, July 09, 2025  

ਪੰਜਾਬ

ਦੁੱਖਾਂ ਦੇ ਝੰਬੇ ਦਿਲਾਂ ਨੂੰ ਠਾਰਨ ਵਾਲਾ ਪਲੇਠਾ ਗੀਤ "ਸਪੈਸ਼ਲ-ਕੁਝ ਖ਼ਾਸ" ਲੈ ਕੇ ਸਤਵਿੰਦਰ ਸਿੰਘ ਧੜਾਕ ਦੀ ਗਾਇਕੀ ਦੇ ਪਿੜ ਵਿੱਚ ਆਮਦ

March 02, 2025

ਗੀਤ ਸਾਜ਼ ਸਿਨੇ ਪ੍ਰੋਡਕਸ਼ਨ ਅਤੇ ਅੰਗਦ ਸਚਦੇਵਾ ਵੱਲੋਂ ਕੀਤਾ ਗਿਆ ਰੀਲੀਜ਼

ਯੂਟਿਊਬ 'ਤੇ ਨਿਰੰਤਰ ਹੋ ਰਿਹੈ ਮਕਬੂਲ ਅਤੇ ਇੰਸਟਗ੍ਰਾਮ 'ਤੇ ਹੋ ਰਿਹੈ ਟ੍ਰੈਂਡਿੰਗ

ਐਸ.ਏ.ਐਸ. ਨਗਰ (ਮੋਹਾਲੀ), 2 ਮਾਰਚ - ਪੰਜਾਬ ਦੇ ਪ੍ਰਸਿੱਧ ਪੱਤਰਕਾਰ ਤੇ ਗਾਇਕ ਸਤਵਿੰਦਰ ਸਿੰਘ ਧੜਾਕ ਦਾ ਪਲੇਠਾ ਗਾਇਆ ਗੀਤ 'ਸਪੈਸ਼ਲ' (ਕੁਝ ਖ਼ਾਸ) ਇੱਥੇ ਪੀ.ਵੀ.ਆਰ-ਮੋਹਾਲੀ ਵਾਕ 'ਚ ਰਿਲੀਜ਼ ਕੀਤਾ ਗਿਆ। ਪ੍ਰਚਾਰ ਐਡਵਰਟਾਈਜ਼ਰਜ਼ ਪ੍ਰਾਈਵੇਟ ਲਿਮਿਟਡ ਦੇ ਐਮ.ਡੀ. ਸ੍ਰੀ ਮਹਿੰਦਰਪਾਲ ਸਿੰਘ, ਅਦਾਕਾਰ ਨਗਿੰਦਰ ਗਾਖੜ, ਅਦਾਕਾਰਾ ਸਤਵੰਤ ਕੌਰ, ਅਦਾਕਾਰਾ ਨਤਾਲਿਆ ਅਤੇ ਪ੍ਰੋਡਿਊਸਰ ਤੇ ਅਦਾਕਾਰ ਅੰਗਦ ਸਚਦੇਵਾ ਸਮੇਤ ਸਮੁੱਚੀ ਟੀਮ ਮੌਜੂਦ ਰਹੀ।

ਜਦ ਤੋਂ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਤਦ ਤੋਂ ਹੀ ਇਸ ਧਾਰਮਿਕ ਤੇ ਪ੍ਰੇਰਨਾਦਾਇਕ ਗੀਤ ਦੀ ਆਮਦ ਦੀ ਉਡੀਕ ਕੀਤੀ ਜਾ ਰਹੀ ਸੀ। ਇਸ ਖ਼ੂਬਸੂਰਤ ਮਿਊਜ਼ਿਕ ਵੀਡੀਓ ਦਾ ਨਿਰਮਾਣ ਸਾਜ਼ ਸਿਨੇ ਪ੍ਰੋਡਕਸ਼ਨਜ਼ ਅਤੇ ਅੰਗਦ ਸਚਦੇਵਾ ਨੇ ਕੀਤਾ ਹੈ।

ਸ੍ਰੀ ਅੰਗਦ ਸਚਦੇਵਾ ਨੇ ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਦੱਸਿਆ ਕਿ ਇਹ ਗੀਤ ਸਤਵਿੰਦਰ ਸਿੰਘ ਨੇ ਖ਼ੁਦ ਲਿਖਿਆ ਹੈ ਤੇ ਸੰਗੀਤਕ ਕੰਪੋਜ਼ੀਸ਼ਨ ਵੀ ਉਸ ਨੇ ਆਪ ਹੀ ਸਜਾਈ ਹੈ। ਪ੍ਰਭਜੋਤ ਸਿੰਘ ਚੀਮਾ ਦੇ ਨਿਰਦੇਸ਼ਨ ਹੇਠ ਤਿਆਰ ਹੋਈ ਇਸ ਵੀਡੀਓ 'ਚ ਸੰਗੀਤ ਮਿਸਟਰ ਡੋਪ ਨੇ ਦਿੱਤਾ ਹੈ ਅਤੇ ਸੰਪਾਦਨ ਵੀਐਫ਼ਐਕਸ ਹੰਟਰਜ਼ ਨੇ ਕੀਤਾ ਹੈ। ਸਿਨੇਮਾਟੋਗ੍ਰਾਫ਼ੀ ਸਤਕਰਨ ਐੱਸਜੇਐੱਸ ਦੀ ਹੈ।

ਸ੍ਰੀ ਅੰਗਦ ਸਚਦੇਵਾ ਤੇ ਸ੍ਰੀ ਮਹਿੰਦਰਪਾਲ ਸਿੰਘ ਨੇ ਇਸ ਮੌਕੇ ਇਹ ਵੀ ਦੱਸਿਆ ਕਿ ਸਤਵਿੰਦਰ ਸਿੰਘ ਧੜਾਕ ਦਾ ਇਹ ਗੀਤ ਸੱਚਮੁਚ ਦੁੱਖਾਂ ਦੇ ਝੰਬੇ ਦਿਲਾਂ ਨੂੰ ਠਾਰਨ ਵਾਲਾ ਹੈ। ਇਸ ਗੀਤ ਵਿੱਚ ਅੰਤਾਂ ਦੇ ਦੁੱਖੀ ਮਨੁੱਖ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੂੰ ਫ਼ਿਕਰ ਨਾ ਕਰ, ਤੇਰੇ ਲਈ ਬਾਬੇ ਨਾਨਕ ਨੇ ਕੁਝ ਖ਼ਾਸ ਸੋਚਿਆ ਹੋਇਆ ਹੈ।

ਇਸ ਵੀਡੀਓ 'ਚ ਮੁੱਖ ਭੂਮਿਕਾ ਉੱਘੀ ਅਦਾਕਾਰਾ ਨਤਾਲਿਆ ਨੇ ਨਿਭਾਈ ਹੈ। ਇਸ ਗੀਤ ਨੂੰ ਇੱਕ ਨਿੱਕੀ ਜਿਹੀ ਸੰਘਰਸ਼ ਦੀ ਦਾਸਤਾਨ ਨਾਲ ਜੋੜਿਆ ਗਿਆ ਹੈ ਜਿਸ ਵਿੱਚ ਨਗਿੰਦਰ ਗਾਖੜ, ਸਤਵੰਤ ਕੌਰ, ਨਤਾਲਿਆ ਤੇ ਹੋਰਨਾਂ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਲੱਕੀ ਦੋਸਾਂਝ, ਲੱਕੀ ਮਹਿਰਾ ਨੇ ਵੀ ਆਪੋ–ਆਪਣਾ ਬਣਦਾ ਯੋਗਦਾਨ ਪਾਇਆ ਹੈ।

ਦੱਸ ਦੇਈਏ ਕਿ ਕੁਝ ਕੁ ਘੰਟੇ ਪਹਿਲਾਂ ਰੀਲੀਜ਼ ਹੋਇਆ ਗੀਤ "ਸਪੈਸ਼ਲ-ਕੁਝ ਖ਼ਾਸ" ਯੂਟਿਊਬ 'ਤੇ ਨਿਰੰਤਰ ਮਕਬੂਲ ਹੋ ਰਿਹਾ ਹੈ ਅਤੇ ਇਹ ਗੀਤ ਇੰਸਟਗ੍ਰਾਮ 'ਤੇ ਟ੍ਰੈਂਡਿੰਗ ਵਿੱਚ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਵਿੱਚ ਕੱਪੜਾ ਵਪਾਰੀ ਦੇ ਕਤਲ ਵਿੱਚ ਸ਼ਾਮਲ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ

ਪੰਜਾਬ ਵਿੱਚ ਕੱਪੜਾ ਵਪਾਰੀ ਦੇ ਕਤਲ ਵਿੱਚ ਸ਼ਾਮਲ ਦੋ ਵਿਅਕਤੀਆਂ ਦੀ ਗੋਲੀ ਮਾਰ ਕੇ ਹੱਤਿਆ

ਪੰਜਾਬ ਵਿੱਚ ਬਿਸ਼ਨੋਈ ਗੈਂਗ ਦਾ ਕਾਰਕੁਨ ਗ੍ਰਿਫ਼ਤਾਰ, ਹਥਿਆਰ ਜ਼ਬਤ

ਪੰਜਾਬ ਵਿੱਚ ਬਿਸ਼ਨੋਈ ਗੈਂਗ ਦਾ ਕਾਰਕੁਨ ਗ੍ਰਿਫ਼ਤਾਰ, ਹਥਿਆਰ ਜ਼ਬਤ

ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ, ਹਰੇਕ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਦਾ ਨਗਦੀ ਰਹਿਤ ਇਲਾਜ

ਪੰਜਾਬ ਬਣਿਆ ਦੇਸ਼ ਦਾ ਪਹਿਲਾ ਸੂਬਾ, ਹਰੇਕ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਦਾ ਨਗਦੀ ਰਹਿਤ ਇਲਾਜ

40 ਕਿਲੋਗ੍ਰਾਮ ਹੈਰੋਇਨ ਬਰਾਮਦ, ਛੇ ਦੋਸ਼ੀ ਗ੍ਰਿਫਤਾਰ ਜਾਂਚ ਸੁਰੂ

40 ਕਿਲੋਗ੍ਰਾਮ ਹੈਰੋਇਨ ਬਰਾਮਦ, ਛੇ ਦੋਸ਼ੀ ਗ੍ਰਿਫਤਾਰ ਜਾਂਚ ਸੁਰੂ

ਦੇਸ਼ ਭਗਤ ਗਲੋਬਲ ਸਕੂਲ ਦੇ ਅਧਿਆਪਕ ਐਜੂਕੇਟਰ ਪਿਨੈਕਲ ਐਵਾਰਡਜ਼ ਨਾਲ ਸਨਮਾਨਿਤ

ਦੇਸ਼ ਭਗਤ ਗਲੋਬਲ ਸਕੂਲ ਦੇ ਅਧਿਆਪਕ ਐਜੂਕੇਟਰ ਪਿਨੈਕਲ ਐਵਾਰਡਜ਼ ਨਾਲ ਸਨਮਾਨਿਤ

ਮੋਰਿੰਡਾ ਪੁਲਿਸ ਵਲੋਂ ਨਸ਼ੇ ਦੇ ਆਦੀ ਦੋ ਵਿਅਕਤੀ ਕਾਬੂ-

ਮੋਰਿੰਡਾ ਪੁਲਿਸ ਵਲੋਂ ਨਸ਼ੇ ਦੇ ਆਦੀ ਦੋ ਵਿਅਕਤੀ ਕਾਬੂ-

ਦੇਸ਼ ਭਗਤ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਵਿਕਸਤ ਕੀਤੀ ‘ਮਲਟੀ-ਯੂਟੀਲਿਟੀ ਪਾਵਰ ਜਨਰੇਟਿੰਗ ਕਿੱਟ’  

ਦੇਸ਼ ਭਗਤ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਵਿਕਸਤ ਕੀਤੀ ‘ਮਲਟੀ-ਯੂਟੀਲਿਟੀ ਪਾਵਰ ਜਨਰੇਟਿੰਗ ਕਿੱਟ’  

ਵੱਖ-ਵੱਖ ਤਖ਼ਤਾਂ ਤੋਂ ਹੁਕਮਨਾਮੇ ਜਾਰੀ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਅਤੇ ਸਰਬਉੱਚਤਾ ਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕੀਤੀ ਜਾਵੇ : ਟਿਵਾਣਾ

ਵੱਖ-ਵੱਖ ਤਖ਼ਤਾਂ ਤੋਂ ਹੁਕਮਨਾਮੇ ਜਾਰੀ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਅਤੇ ਸਰਬਉੱਚਤਾ ਨੂੰ ਚੁਣੋਤੀ ਦੇਣ ਦੀ ਗੁਸਤਾਖੀ ਨਾ ਕੀਤੀ ਜਾਵੇ : ਟਿਵਾਣਾ

ਸਿਹਤ ਨਾਲ ਜੁੜੇ ਪ੍ਰੋਡਕਟ ਬਿਨਾਂ ਕੈਮੀਕਲ ਤੋਂ ਵਰਤੇ ਜਾਣ : ਕਨਨ ਸੇਠ 

ਸਿਹਤ ਨਾਲ ਜੁੜੇ ਪ੍ਰੋਡਕਟ ਬਿਨਾਂ ਕੈਮੀਕਲ ਤੋਂ ਵਰਤੇ ਜਾਣ : ਕਨਨ ਸੇਠ 

ਅਬੋਹਰ ਵਿੱਚ ਪੰਜਾਬ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਦੀ ਉਸਦੇ ਸਟੋਰ ਨੇੜੇ ਗੋਲੀ ਮਾਰ ਕੇ ਹੱਤਿਆ

ਅਬੋਹਰ ਵਿੱਚ ਪੰਜਾਬ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਦੀ ਉਸਦੇ ਸਟੋਰ ਨੇੜੇ ਗੋਲੀ ਮਾਰ ਕੇ ਹੱਤਿਆ