Monday, September 15, 2025  

ਪੰਜਾਬ

ਖਰੜ ਤੋਂ ਯੂਥ ਆਗੂ ਗੁਰਿੰਦਰ ਸਿੰਘ ਭਜੋਲੀ ਵੱਲੋਂ ਐਸ.ਜੀ.ਪੀ.ਸੀ ਦੇ ਉਮੀਦਵਾਰ ਵਜੋਂ ਪ੍ਰਕਾਸ਼ਿਤ ਖਬਰ ਨਿਰਆਧਾਰ : ਟਿਵਾਣਾ

March 11, 2025
 
ਸ੍ਰੀ ਫ਼ਤਹਿਗੜ੍ਹ ਸਾਹਿਬ/11 ਮਾਰਚ:
(ਰਵਿੰਦਰ ਸਿੰਘ ਢੀਂਡਸਾ)
 
“ਬੀਤੀ 06 ਮਾਰਚ ਨੂੰ ਖਰੜ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਵੱਲੋ ਹੋਲੇ ਮਹੱਲੇ ਦੇ ਇਤਿਹਾਸਿਕ ਇਕੱਠ ਵਿਚ ਪਹੁੰਚਣ ਲਈ ਇਕ ਭਾਰੀ ਇਕੱਤਰਤਾ ਕੀਤੀ ਗਈ ਸੀ । ਜਿਸ ਵਿਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੋ ਇਲਾਵਾ ਕੁਸਲਪਾਲ ਸਿੰਘ ਮਾਨ ਜਰਨਲ ਸਕੱਤਰ, ਰਣਜੀਤ ਸਿੰਘ ਸੰਤੋਖਗੜ੍ਹ ਪ੍ਰਧਾਨ ਰੋਪੜ, ਹਰਜੀਤ ਸਿੰਘ ਚਤਾਮਲਾ ਯੂਥ ਆਗੂ ਅਤੇ ਨੌਜਵਾਨ ਗੁਰਿੰਦਰ ਸਿੰਘ ਭਜੋਲੀ ਸਮੇਤ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸਮੂਲੀਅਤ ਕੀਤੀ ਸੀ । ਉਥੇ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਮੌਜੂਦਾ ਨੌਜਵਾਨ ਆਗੂਆਂ ਵੱਲੋ ਕੀਤੇ ਜਾ ਰਹੇ ਪਾਰਟੀ ਪ੍ਰਤੀ ਉਦਮਾਂ ਦੀ ਪ੍ਰਸੰਸਾ ਕਰਦੇ ਹੋਏ ਇਸ ਇਕੱਠ ਵਿਚ ਸਿਰਪਾਓ ਬਖਸਿਸ ਕਰਕੇ ਸਨਮਾਨਿਤ ਵੀ ਕੀਤਾ ਗਿਆ । ਲੇਕਿਨ ਜਦੋ 7 ਮਾਰਚ ਦੇ ਅਖਬਾਰਾਂ ਵਿਚ ਇਸ ਇਕੱਠ ਸੰਬੰਧੀ ਖਬਰ ਪ੍ਰਕਾਸਿਤ ਹੋਈ ਤਾਂ ਉਸ ਵਿਚ ਯੂਥ ਆਗੂ ਗੁਰਿੰਦਰ ਸਿੰਘ ਭਜੋਲੀ ਵੱਲੋ ਖਰੜ ਤੋ ਆਉਣ ਵਾਲੀਆ ਐਸ.ਜੀ.ਪੀ.ਸੀ ਚੋਣਾਂ ਲਈ ਉਮੀਦਵਾਰ ਵਜੋਂ ਐਲਾਨੇ ਜਾਣ ਦੀ ਗੱਲ ਵੀ ਪ੍ਰਕਾਸ਼ਿਤ ਹੋਈ ਹੈ । ਜਿਸ ਵਿਚ ਕੋਈ ਵੀ ਸੱਚਾਈ ਨਹੀ ਹੈ । ਕਿਉਂਕਿ ਅਜੇ ਐਸ.ਜੀ.ਪੀ.ਸੀ ਦੀਆਂ ਚੋਣਾਂ ਸੰਬੰਧੀ ਕੋਈ ਨੋਟੀਫਿਕੇਸਨ ਜਾਂ ਪ੍ਰਕਿਰਿਆ ਸ਼ੁਰੂ ਨਹੀ ਹੋਈ । ਜਦੋ ਵੀ ਸਰਕਾਰ ਵੱਲੋ ਚੋਣਾਂ ਦਾ ਐਲਾਨ ਕੀਤਾ ਜਾਵੇਗਾ ਉਸ ਸਮੇ ਪਾਰਟੀ ਦੀ ਸਮੁੱਚੀ ਹਾਈ ਕਮਾਂਡ ਨਾਲ ਸਲਾਹ ਮਸ਼ਵਰਾ ਕਰਦੇ ਹੋਏ ਸਮੁੱਚੇ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ । ਸਭ ਪਾਰਟੀ ਵਰਕਰਾਂ, ਅਹੁਦੇਦਾਰ ਸਾਹਿਬਾਨ ਨੂੰ ਵੀ ਅਪੀਲ ਹੈ ਕਿ ਪਾਰਟੀ ਪ੍ਰਧਾਨ ਤੇ ਪਾਰਟੀ ਹਾਈਕਮਾਨ ਵੱਲੋ ਕੀਤੇ ਜਾਣ ਵਾਲੇ ਫੈਸਲਿਆਂ ਤੋ ਬਿਨ੍ਹਾਂ ਇਸ ਤਰ੍ਹਾਂ ਕੋਈ ਵੀ ਭੰਬਲਭੂਸੇ ਵਾਲੀ ਖਬਰ ਪ੍ਰਕਾਸ਼ਿਤ ਨਾ ਕੀਤੀ ਜਾਵੇ ।”ਉਪਰੋਕਤ ਨਿਰਆਧਾਰ ਖਬਰ ਦਾ ਖੰਡਨ ਕਰਦੇ ਹੋਏ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਨੇ ਉਮੀਦ ਪ੍ਰਗਟ ਕੀਤੀ ਕਿ ਕੋਈ ਵੀ ਅਹੁਦੇਦਾਰ ਸਾਹਿਬਾਨ ਅਨੁਸ਼ਾਸ਼ਨ ਨੂੰ ਭੰਗ ਕਰਕੇ ਆਪਣੇ ਤੌਰ ਤੇ ਪਾਰਟੀ ਪਾਲਸੀ ਅਤੇ ਪਾਰਟੀ ਫੈਸਲਿਆ ਸੰਬੰਧੀ ਅਜਿਹੀ ਦੁਬਿਧਾ ਖੜ੍ਹੀ ਨਹੀ ਕਰਨਗੇ । ਬਲਕਿ ਆਪਸੀ ਸਹਿਯੋਗ ਨਾਲ ਪਾਰਟੀ ਪ੍ਰੋਗਰਾਮਾਂ ਨੂੰ ਪਹਿਲੇ ਦੀ ਤਰ੍ਹਾਂ ਕਾਮਯਾਬ ਕਰਦੇ ਰਹਿਣਗੇ ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜੱਥੇ ਤੇ ਰੋਕ ਲਗਾਉਣਾ ਮੰਦਭਾਗਾ: ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ

ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜੱਥੇ ਤੇ ਰੋਕ ਲਗਾਉਣਾ ਮੰਦਭਾਗਾ: ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ

ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਮੈਗਾ ਹੈਲਥ ਕੈਂਪ, 2303 ਪਿੰਡਾਂ 'ਚ ਪਹੁੰਚਿਆਂ ਮੈਡੀਕਲ ਟੀਮਾਂ!

ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਮੈਗਾ ਹੈਲਥ ਕੈਂਪ, 2303 ਪਿੰਡਾਂ 'ਚ ਪਹੁੰਚਿਆਂ ਮੈਡੀਕਲ ਟੀਮਾਂ!

ਡੀਬੀਯੂ ਨੇ ਸਵੈਮ ਲੋਕਲ ਚੈਪਟਰ ਦੇ ਸਹਿਯੋਗ ਨਾਲ ਕਰਵਾਈ

ਡੀਬੀਯੂ ਨੇ ਸਵੈਮ ਲੋਕਲ ਚੈਪਟਰ ਦੇ ਸਹਿਯੋਗ ਨਾਲ ਕਰਵਾਈ "ਸਵਯਮ ਅਤੇ ਸਵੈਮ ਪ੍ਰਭਾ" 'ਤੇ ਜਾਗਰੂਕਤਾ ਵਰਕਸ਼ਾਪ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਮਰਸ ਵਿਭਾਗ ਵੱਲੋਂ ਕਰਵਾਈ ਗਈ ਫਰੈਸ਼ਰ ਪਾਰਟੀ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਮਰਸ ਵਿਭਾਗ ਵੱਲੋਂ ਕਰਵਾਈ ਗਈ ਫਰੈਸ਼ਰ ਪਾਰਟੀ 

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਾਇਥਨ ਨਾਲ ਏ.ਆਈ. ਅਤੇ ਐਮ.ਐਲ. ਵਿਸ਼ੇ ਤੇ ਬੂਟਕੈਂਪ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿਖੇ ਪਾਇਥਨ ਨਾਲ ਏ.ਆਈ. ਅਤੇ ਐਮ.ਐਲ. ਵਿਸ਼ੇ ਤੇ ਬੂਟਕੈਂਪ

ਸਿਹਤ ਕੇਂਦਰਾਂ ਵਿਚ ਲੋੜੀਦੇ ਸਾਜੋ ਸਮਾਨ ਅਤੇ ਦਵਾਈਆਂ ਵਿੱਚ ਕੋਈ ਕਮੀ ਨਾ ਹੋਵੇ : ਡਾ. ਰਾਜੇਸ਼ ਕੁਮਾਰ 

ਸਿਹਤ ਕੇਂਦਰਾਂ ਵਿਚ ਲੋੜੀਦੇ ਸਾਜੋ ਸਮਾਨ ਅਤੇ ਦਵਾਈਆਂ ਵਿੱਚ ਕੋਈ ਕਮੀ ਨਾ ਹੋਵੇ : ਡਾ. ਰਾਜੇਸ਼ ਕੁਮਾਰ 

ਦੇਸ਼ ਭਗਤ ਯੂਨੀਵਰਸਿਟੀ ਨੇ ਪੀਐਚਡੀ ਵਿਦਵਾਨਾਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਕੀਤਾ ਸਵਾਗਤ

ਦੇਸ਼ ਭਗਤ ਯੂਨੀਵਰਸਿਟੀ ਨੇ ਪੀਐਚਡੀ ਵਿਦਵਾਨਾਂ ਦਾ ਓਰੀਐਂਟੇਸ਼ਨ ਪ੍ਰੋਗਰਾਮ ਵਿੱਚ ਕੀਤਾ ਸਵਾਗਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਯੂਸੀਏਐਸ, ਬੀਜਿੰਗ ਵਿਖੇ ਪ੍ਰਾਪਤ ਕੀਤੀ ਵੱਕਾਰੀ ਫੈਲੋਸ਼ਿਪ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਨੇ ਯੂਸੀਏਐਸ, ਬੀਜਿੰਗ ਵਿਖੇ ਪ੍ਰਾਪਤ ਕੀਤੀ ਵੱਕਾਰੀ ਫੈਲੋਸ਼ਿਪ

ਪੰਜਾਬ: ਭਾਰਤ-ਪਾਕਿ ਸਰਹੱਦ 'ਤੇ ਹਥਿਆਰਾਂ ਦੀ ਭਾਰੀ ਖੇਪ ਜ਼ਬਤ; ਦੋ ਕਾਬੂ

ਪੰਜਾਬ: ਭਾਰਤ-ਪਾਕਿ ਸਰਹੱਦ 'ਤੇ ਹਥਿਆਰਾਂ ਦੀ ਭਾਰੀ ਖੇਪ ਜ਼ਬਤ; ਦੋ ਕਾਬੂ

ਬੀਐਸਐਫ, ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ 27 ਪਿਸਤੌਲ ਜ਼ਬਤ ਕੀਤੇ

ਬੀਐਸਐਫ, ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ 27 ਪਿਸਤੌਲ ਜ਼ਬਤ ਕੀਤੇ