ਸ੍ਰੀ ਫ਼ਤਹਿਗੜ੍ਹ ਸਾਹਿਬ/22 ਅਗਸਤ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ ਇੱਕ ਦਿਨਾ ਵੈਬਿਨਾਰ “ਕੌਰਪੋਰੇਟ ਵਕੀਲ ਕਿਵੇਂ ਬਣੀਏ” ਵਿਸ਼ੇ ‘ਤੇ ਆਯੋਜਿਤ ਕੀਤਾ ਗਿਆ। ਇਹ ਵੈਬਿਨਾਰ ਮਾਣਯੋਗ ਵਾਇਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਅਤੇ ਪ੍ਰੋ. (ਡਾ.) ਅਮੀਤਾ ਕੌਸ਼ਲ, ਮੁਖੀ ਅਤੇ ਡੀਨ, ਯੂਨੀਵਰਸਿਟੀ ਸਕੂਲ ਆਫ ਲਾਅ ਦੀ ਅਗਵਾਈ ਹੇਠ ਆਯੋਜਿਤ ਹੋਇਆ। ਬੀ.ਏ. ਐਲ.ਐਲ.ਬੀ. ਅਤੇ ਐਲ.ਐਲ.ਬੀ. ਦੇ ਅੰਤਿਮ ਵਰ੍ਹੇ ਦੇ ਵਿਦਿਆਰਥੀਆਂ ਨੇ ਇਸ ਵੈਬਿਨਾਰ ਵਿੱਚ ਵੱਡੇ ਉਤਸ਼ਾਹ ਨਾਲ ਹਿੱਸਾ ਲਿਆ।ਵੈਬਿਨਾਰ ਦੇ ਮੁੱਖ ਵਕਤਾ ਨੀਲਮ, ਕਾਰਪੋਰੇਟ ਪ੍ਰੋਫੈਸ਼ਨਲ ਅਤੇ ਦ ਲੀਗਲ ਐਜ ਦੀ ਕੋ-ਫਾਊਂਡਰ ਸਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੌਰਪੋਰੇਟ ਕਾਨੂੰਨ ਦੇ ਖੇਤਰ ਵਿੱਚ ਵਧ ਰਹੀਆਂ ਸੰਭਾਵਨਾਵਾਂ, ਪ੍ਰੋਫੈਸ਼ਨਲ ਨੈੱਟਵਰਕਿੰਗ, ਮੂਟ ਕੋਰਟ ਮੁਕਾਬਲਿਆਂ ਵਿੱਚ ਕਾਮਯਾਬੀ, ਸੀਵੀ ਤਿਆਰ ਕਰਨ ਅਤੇ ਨੌਕਰੀ ਲਈ ਤਿਆਰੀ ਆਦਿ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟ੍ਰੇਡਮਾਰਕ, ਕਾਪੀਰਾਈਟ ਅਤੇ ਪੇਟੈਂਟ ਵਰਗੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ (IPR) ਦੇ ਮਹੱਤਵ ਬਾਰੇ ਵੀ ਰੌਸ਼ਨੀ ਪਾਈ ਅਤੇ ਦੱਸਿਆ ਕਿ ਇਹ ਕੰਪਨੀਆਂ ਨੂੰ ਕਿਸ ਤਰ੍ਹਾਂ ਮੁਕਾਬਲੇ ਵਿੱਚ ਲਾਭ ਪਹੁੰਚਾ ਸਕਦੇ ਹਨ।ਆਪਣੇ ਸੰਬੋਧਨ ਵਿੱਚ ਵਾਇਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕਿਹਾ ਕਿ ਗਲੋਬਲਾਈਜੇਸ਼ਨ ਅਤੇ ਵਪਾਰਕ ਕਾਰਜਾਂ ਦੀ ਵਧ ਰਹੀ ਜਟਿਲਤਾ ਨੇ ਕੌਰਪੋਰੇਟ ਵਕੀਲਾਂ ਦੀ ਮੰਗ ਨੂੰ ਕਾਫ਼ੀ ਵਧਾ ਦਿੱਤਾ ਹੈ। ਪ੍ਰੋ. (ਡਾ.) ਅਮੀਤਾ ਕੌਸ਼ਲ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਨਵੇਂ ਕੌਰਪੋਰੇਟ ਵਕੀਲ ਕੰਪਨੀਆਂ ਨੂੰ ਮਰਜਰਜ਼, ਅਕੁਇਜ਼ੀਸ਼ਨਜ਼, ਕੰਪਲਾਇਅੰਸ ਅਤੇ ਵਪਾਰ ਦੇ ਸੁਚਾਰੂ ਢੰਗ ਬਾਰੇ ਸਲਾਹ ਦੇਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਸਮਾਗਮ ਦਾ ਸਫਲ ਆਯੋਜਨ ਡਾ. ਮੋਹਲੀਨ ਕੌਰ, ਪ੍ਰਭਜੋਤ ਕੌਰ ਅਤੇ ਅਮ੍ਰਿਤਪਾਲ ਸਿੰਘ ਨੇ ਕੀਤਾ। ਸਮਾਰੋਹ ਦੀ ਸੰਯੋਜਕ ਡਾ. ਨਵਨੀਤ ਕੌਰ ਨੇ ਟ੍ਰੇਡਮਾਰਕ ਖੇਤਰ ਵਿੱਚ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਅੰਤ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ।