ਆਮ ਆਦਮੀ ਪਾਰਟੀ (ਆਪ) ਨੂੰ ਲੁਧਿਆਣਾ ਪੱਛਮੀ ਜਿਮਨੀ ਚੋਣ ਤੋਂ ਪਹਿਲਾਂ ਵੱਡੀ ਕਾਮਯਾਬੀ ਮਿਲੀ ਹੈ। ਮੰਗਲਵਾਰ ਨੂੰ ਪੰਜਾਬ ਰੋਡਵੇਜ਼ ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ ਨੇ ਜਿਮਨੀ ਚੋਣ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਭੁੱਟਾ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਦੇ ਨਾਲ ਸ਼ਾਮ ਚੌਧਰੀ, ਸੂਬਾ ਮੀਤ ਪ੍ਰਧਾਨ, ਵਿਕਾਸ ਮੌਦਗਿੱਲ, ਡਿਪੋ ਪ੍ਰਧਾਨ, ਜਗਦੀਪ ਸਿੰਘ, ਡਿਪੋ ਕੈਸ਼ੀਅਰ, ਅਰਵਿੰਦਰ ਸਿੰਘ, ਡਿਪੋ ਸਕੱਤਰ, ਸਰਬਜੀਤ ਸਿੰਘ ਸਲਾਹਕਾਰ ਵੀ ਪਾਰਟੀ ਵਿੱਚ ਸ਼ਾਮਿਲ ਹੋਏ।
ਦੂਜੇ ਪਾਸੇ ਮਹਾਦੇਵ ਸੇਨਾ ਪੰਜਾਬ ਦੇ ਪ੍ਰਧਾਨ ਨਰੇਸ਼ ਕਪੂਰ (ਲੱਡੂ) ਵੀ ਆਪਣੇ ਸਾਥੀ ਵਿਸ਼ਾਲ ਮਲਹੋਤਰਾ, ਰਾਜ ਕੌਸ਼ਲ, ਅਸ਼ਵਿਨ ਚਾਵਲਾ, ਦੇਵ, ਪ੍ਰਿੰਸ, ਨਿਤੀਸ਼, ਗੁਰਮੀਤ ਬੁਲਾਰਾ, ਭਵਿਸ਼ ਕਪੂਰ, ਸੰਦੀਪ ਕੁਮਾਰ, ਸੱਨੀ, ਅੰਕੁਸ਼ ਸ਼ਰਮਾ, ਅਨਿਲ ਸ਼ਰਮਾ, ਬਿੱਲਾ, ਮੋਨੂ ਰੂਪਲ, ਸੁਨੀਲ ਰਾਜ, ਲਖਵਿੰਦਰ ਲੱਖੀ, ਸਿਮੀ ਚੋਪੜਾ, ਇਕਬਾਲ ਕੌਰ, ਸੁਖਵਿੰਦਰ ਕੌਰ ਨਾਲ ਆਪ ਵਿੱਚ ਸ਼ਾਮਿਲ ਹੋਏ।