ਸ੍ਰੀ ਫ਼ਤਹਿਗੜ੍ਹ ਸਾਹਿਬ/7 ਮਈ:
(ਰਵਿੰਦਰ ਸਿੰਘ ਢੀਂਡਸਾ)
ਮਹਿਕਮੇ 'ਚ ਇੱਕ ਕੁਸ਼ਲ ਤਫਤੀਸ਼ੀ ਅਫਸਰ ਅਤੇ ਇੱਕ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਜੀ.ਆਰ.ਪੀ. ਥਾਣਾ ਸਰਹਿੰਦ ਦੇ ਐਸ.ਐਚ.ਓ. ਰਤਨ ਲਾਲ ਨੂੰ ਪੁਲਿਸ ਵਿਭਾਗ ਨੇ ਸਬ-ਇੰਸਪੈਕਟਰ ਦੇ ਰੈਂਕ ਤੋਂ ਪਦਉੱਨਤ ਕਰਕੇ ਇੰਸਪੈਕਟਰ ਬਣਾ ਦਿੱਤਾ ਹੈ।ਜ਼ਿਕਰਯੋਗ ਹੈ ਕਿ ਜੀ.ਆਰ.ਪੀ. ਥਾਣਾ ਸਰਹਿੰਦ ਜਿਸ ਦੀ ਹੱਦ ਵਿੱਚ ਜ਼ਿਲਾ ਰੂਪਨਗਰ,ਜ਼ਿਲਾ ਫ਼ਤਹਿਗੜ੍ਹ ਸਾਹਿਬ,ਜ਼ਿਲਾ ਮੋਹਾਲੀ ਤੋਂ ਇਲਾਵਾ ਜ਼ਿਲਾ ਲੁਧਿਆਣਾ ਦੇ ਕੁਝ ਇਲਾਕੇ ਵੀ ਪੈਂਦੇ ਹਨ ਵਿੱਚ ਬੀਤੇ ਸਮੇਂ ਦੌਰਾਨ ਵਾਪਰੀਆਂ ਕਈ ਗੁੰਝਲਦਾਰ ਵਾਰਦਾਤਾਂ ਨੂੰ ਤੇਜੀ ਨਾਲ ਸੁਲਝਾ ਕੇ ਥਾਣੇਦਾਰ ਰਤਨ ਲਾਲ ਹੁਣ ਤੱਕ ਕਈ ਅਪਰਾਧਿਕ ਕਿਸਮ ਦੇ ਵਿਅਕਤੀਆਂ ਨੂੰ ਕਾਨੂੰਨ ਦੇ ਹਵਾਲੇ ਕਰ ਚੁੱਕੇ ਹਨ।ਤਰੱਕੀ ਸਬੰਧੀ ਪੁੱਛੇ ਜਾਣ 'ਤੇ ਪੁਲਿਸ ਵਿਭਾਗ ਦਾ ਧੰਨਵਾਦ ਕਰਦੇ ਹੋਏ ਐਸ.ਐਚ.ਓ. ਰਤਨ ਲਾਲ ਨੇ ਕਿਹਾ ਕਿ ਮਹਿਕਮੇ ਨੇ ਤਰੱਕੀ ਦੇ ਕੇ ਜੋ ਉਨਾਂ ਦੀ ਜ਼ਿੰਮੇਵਾਰੀ 'ਚ ਵਾਧਾ ਕੀਤਾ ਹੈ ਉਸਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।