ਸ੍ਰੀ ਫ਼ਤਹਿਗੜ੍ਹ ਸਾਹਿਬ/26 ਸਤੰਬਰ :
(ਰਵਿੰਦਰ ਸਿੰਘ ਢੀਂਡਸਾ)
ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਲਜ ਦੇ ਯੁਵਕ ਭਲਾਈ ਵਿਭਾਗ ਵੱਲੋਂ ਪ੍ਰਿੰਸੀਪਲ ਵਨੀਤਾ ਗਰਗ ਦੀ ਅਗਵਾਈ ਹੇਠ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਾਲ 2025-26 ਦੇ ਯੁਵਕ ਮੇਲੇ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਪੜ-ਫ਼ਤਹਿਗੜ੍ਹ ਜ਼ੋਨ ਦਾ ਇਸ ਸਾਲ ਦਾ ਯੁਵਕ ਮੇਲਾ 30-31 ਅਕਤੂਬਰ ਅਤੇ 1-2 ਨਵੰਬਰ ਨੂੰ ਦੁਆਬਾ ਕਾਲਜ ਘਟੌਰ ਵਿਖੇ ਹੋ ਰਿਹਾ ਹੈ।