ਚੰਡੀਗੜ੍ਹ, 26 ਸਤੰਬਰ
ਨਯਾਗਾਂਵ (ਵਿਧਾਨ ਸਭਾ ਖ਼ਰੜ), ਜ਼ਿਲ੍ਹਾ ਮੋਹਾਲੀ ਵਿੱਚ ਅੱਜ ਕੇਂਦਰ ਸਰਕਾਰ ਦੀ ਜੀ.ਐਸ.ਟੀ. ਸੁਧਾਰ ਕਮੇਟੀ ਵੱਲੋਂ ਕੀਤੀਆਂ ਜੀ.ਐਸ.ਟੀ. ਦਰਾਂ ਵਿੱਚ ਕਟੌਤੀ ਦੇ ਫ਼ਾਇਦਿਆਂ ਬਾਰੇ ਵਪਾਰੀਆਂ ਤੋਂ ਫੀਡਬੈਕ ਲੈਣ ਲਈ ਇੱਕ ਖ਼ਾਸ ਮੁਹਿੰਮ ਚਲਾਈ ਗਈ। ਇਸ ਪ੍ਰੋਗਰਾਮ ਦਾ ਆਯੋਜਨ ਐਡਵੋਕੇਟ ਐਨ.ਕੇ. ਵਰਮਾ, ਕਨਵੀਨਰ ਲੀਗਲ ਸੈੱਲ ਤੇ ਇੰਚਾਰਜ ਜੀ.ਐਸ.ਟੀ. ਟੀਮ ਮੋਹਾਲੀ ਵੱਲੋਂ ਕੀਤਾ ਗਿਆ।
ਨੇਤਾਵਾਂ ਨੇ ਇਲਾਕੇ ਦੇ ਪ੍ਰਮੁੱਖ ਵਪਾਰੀਆਂ ਨਾਲ ਮਿਲ ਕੇ ਉਨ੍ਹਾਂ ਦੇ ਵਿਚਾਰ ਜਾਣੇ। ਇਸ ਵਿੱਚ ਮੁੱਖ ਦੁਕਾਨਦਾਰਾਂ ਸ਼੍ਰੀ ਤਰੁਣ ਵਰਮਾ (ਵਰਮਾ ਕਲੋਥ ਹਾਊਸ), ਸ਼੍ਰੀ ਅਸ਼ੋਕ (ਅਸ਼ੋਕ ਐਨਟਰਪ੍ਰਾਈਜ਼ਜ਼), ਦੀਪ ਮੈਡੀਕੋਜ਼, ਅੰਬਾਲਾ ਕਲੋਥ ਹਾਊਸ, ਪ੍ਰੇਮ ਮੈਡੀਕਲ ਸਟੋਰ, ਹਰਸ਼ ਕਿਰਿਆਣਾ ਸਟੋਰ, ਭਾਟੀਆ ਕਿਰਿਆਣਾ ਸਟੋਰ, ਬੰਸਲ ਪ੍ਰੋਵਿਜ਼ਨ ਸਟੋਰ, ਰੌਸ਼ਨ ਦੀ ਹੱਟੀ, ਵਪਾਰੀਆਂ ਨੇ ਕਿਹਾ ਕਿ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ, ਦਵਾਈਆਂ ਅਤੇ ਇਲੈਕਟ੍ਰਾਨਿਕ ਸਮਾਨ ‘ਤੇ ਜੀ.ਐਸ.ਟੀ. ਘੱਟ ਹੋਣ ਕਾਰਨ ਵਿਕਰੀ ਵਿੱਚ ਵਾਧਾ ਹੋਇਆ ਹੈ ਅਤੇ ਤਿਉਹਾਰਾਂ ਦੇ ਸੀਜ਼ਨ ਵਿੱਚ ਬਜ਼ਾਰਾਂ ‘ਚ ਮੁੜ ਚਹਲ-ਪਹਲ ਨਜ਼ਰ ਆ ਰਹੀ ਹੈ।