ਸ੍ਰੀ ਫ਼ਤਹਿਗੜ੍ਹ ਸਾਹਿਬ/29 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
" ਇੱਕ ਧੜਕਣ ਵੀ ਨਾ ਗਵਾਓ " ਥੀਮ ਤਹਿਤ "ਵਿਸ਼ਵ ਦਿਲ ਦਿਵਸ" ਮੌਕੇ ਜ਼ਿਲ੍ਹਾ ਹਸਪਤਾਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਨੇਂ ਕਿਹਾ ਕਿ ਦਿਲ ਮਨੁੱਖੀ ਸਰੀਰ ਦਾ ਇੱਕ ਅਹਿਮ ਅੰਗ ਹੈ ਪਰ ਅਜੋਕੇ ਸਮੇਂ ਵਿੱਚ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤਨਾਅ , ਜਾਗਰੂਕਤਾ ਦੀ ਘਾਟ , ਸ਼ੂਗਰ, ਵੱਧਦਾ ਬੱਲਡ ਪ੍ਰੈਸ਼ਰ, ਤੰਬਾਕੁ ਪਦਾਰਥ, ਮੋਟਾਪਾ, ਜੰਕ ਫੂਡ ਅਤੇ ਜਿਆਦਾ ਫੈਟ ਵਾਲੀਆਂ ਚੀਜਾਂ ਦਾ ਸੇਵਨ, ਸ਼ਰੀਰਿਕ ਕੰਮਕਾਜ ਨਾ ਕਰਨਾ ਸਮੇਤ ਅਜਿਹੇ ਕਈ ਕਾਰਨ ਹਨ ਜਿਹੜੇ ਸਾਡੇ ਦਿਲ ਨੂੰ ਕਾਫੀ ਜਿਆਦਾ ਪ੍ਰਭਾਵਿਤ ਕਰਦੇ ਹਨ।