ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਕਾਲਜ ਦੇ ਕਮਰਸ ਵਿਭਾਗ ਅੱਜ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਾਰਟੀ ਵਿੱਚ ਕਾਲਜ ਦੇ ਕਮਰਸ ਵਿਭਾਗ ਦੇ ਸਮੂਹ ਵਿਦਿਆਰਥੀਆਂ ਵੱਲੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ ਵੱਖ ਤਰਾਂ ਦੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ। ਕਾਲਜ ਦੇ ਡਾ. ਦਵਿੰਦਰ ਸਿੰਘ, ਪ੍ਰੋ. ਅਮਨ ਸ਼ਰਮਾ ਅਤੇ ਡਾ. ਗੀਤ ਲਾਂਬਾ ਵੱਲੋਂ ਜੱਜਮੈਂਟ ਦੀ ਜ਼ੁੰਮੇਵਾਰੀ ਨਿਭਾਉਂਦੇ ਹੋਏ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਦੀ ਚੋਣ ਕੀਤੀ।