27,ਮਈ -ਮੁਹੰਮਦ ਅੱਬਾਸ ਧਾਲੀਵਾਲ
ਜਦੋ ਅਸੀਂ ਪੱਤਰਕਾਰਤਾ ਭਾਵ ਸਹਾਫ਼ਤ (Journalism) ਜਿਸ ਨੂੰ ਸਮੁੱਚੇ ਰੂਪ ਵਿੱਚ ਅਜੋਕੇ ਸਮੇਂ ਮੀਡੀਆ ਦਾ ਨਾਂ ਦਿੱਤਾ ਜਾਂਦਾ ਹੈ ਦੀ ਗੱਲ ਕਰਦੇ ਹਾਂ ਤਾਂ ਇਸ ਦੀ ਪਰਿਭਾਸ਼ਾ ’ਚ ਕਿਹਾ ਜਾ ਸਕਦਾ ਹੈ ਕਿ ਕਿਸੇ ਮਾਮਲੇ ਦੇ ਬਾਰੇ ਆਵਾਜ਼, ਦਰਸ਼ਨ ਜਾਂ ਲਿਖਤੀ ਰੂਪ ਵਿੱਚ ਵੱਡੇ ਪੱਧਰ ’ਤੇ ਪਾਠਕਾਂ ਦਰਸ਼ਕਾਂ ਜਾਂ ਸਰੋਤਿਆਂ ਤੱਕ ਪਹੁੰਚਾਉਣ ਦੇ ਕਾਰਜ ਨੂੰ ਸਹਾਫ਼ਤ ਜਾਂ ਪੱਤਰਕਾਰਤਾ ਦਾ ਨਾਮ ਦਿੱਤਾ ਜਾਂਦਾ ਹੈ ਅਤੇ ਇਸ ਦੇ ਕਾਰਜ ਕਰਨ ਵਾਲੇ ਨੇ ਪੱਤਰਕਾਰ ਜਾਂ ਸਹਾਫੀ ਆਖਦੇ ਹਨ।
ਦਰਅਸਲ ਮੀਡੀਆ ਜਾਂ ਸੰਚਾਰ ਮਾਧਿਅਮ ਨੂੰ ਸਮਾਜ ਵਿੱਚ ਇੱਕ ਮਹੱਤਵਪੂਰਨ ਅੰਗ ਵਜੋਂ ਵੇਖਿਆ ਜਾਂਦਾ ਹੈ ਤੇ ਇਹ ਸਮਾਜ ਨੂੰ ਵਿਕਸਿਤ ਕਰਨ ਵਿਚ ਇੱਕ ਭੂਮਿਕਾ ਨਿਭਾਂਉਂਦਾ ਹੈ। ਇਹ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ, ਸਿੱਖਿਆ ਦਿੰਦਾ ਹੈ ਅਤੇ ਮਨੋਰੰਜਨ ਕਰਦਾ ਹੈ।
ਮੀਡੀਆ ਦਾ ਪ੍ਰਭਾਵ ਸਮਾਜ ’ਤੇ ਵਿਸ਼ਾਲ ਹੁੰਦਾ ਹੈ ਅਤੇ ਇਹ ਜਨਤਾ ਦੇ ਏਜੰਡੇ ਨੂੰ ਰੂਪ ਦੇਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਂਉਂਦਾ ਹੈ। ਇਸ ਦੇ ਨਾਲ-ਨਾਲ ਮੀਡੀਆ ਲੋਕਾਂ ਨੂੰ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਾ ਹੈ, ਜਿਵੇਂ ਕਿ ਖ਼ਬਰਾਂ, ਰਾਜਨੀਤਿਕ ਘਟਨਾਵਾਂ, ਖੇਡਾਂ ਅਤੇ ਵਪਾਰਕ ਜਾਣਕਾਰੀਆਂ।ਇਸ ਤੋਂ ਇਲਾਵਾ ਮੀਡੀਆ ਲੋਕਾਂ ਨੂੰ ਸਿੱਖਿਆ ਦੇਣ ਵਿੱਚ ਮਦਦ ਕਰਦਾ ਹੈ, ਜਿਵੇਂ ਕਿ ਸਿੱਖਿਆਤਮਕ ਕਾਰਜਕ੍ਰਮ, ਡੌਕਯੂਮੈਂਟਰੀਆਂ ਅਤੇ ਵਰਕਸ਼ਾਪਾਂ। ਇਸ ਦੇ ਨਾਲ-ਨਾਲ ਮੀਡੀਆ ਲੋਕਾਂ ਨੂੰ ਮਨੋਰੰਜਨ ਦਿੰਦਾ ਹੈ, ਜਿਵੇਂ ਕਿ ਫ਼ਿਲਮਾਂ, ਸੰਗੀਤ ਅਤੇ ਟੀਵੀ ਸ਼ੋਅਜ਼ ਆਦਿ।
ਮੀਡੀਆ ਜਨਤਕ ਏਜੰਡੇ ਨੂੰ ਰੂਪ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਂਉਂਦਾ ਹੈ, ਕਿਉਂਕਿ ਇਹ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਬਾਰੇ ਸਿੱਖਾਉਂਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਰਾਏ ਬਣਾਉਣ ਵਿੱਚ ਮਦਦ ਕਰਦਾ ਹੈ।
ਮੀਡੀਆ ਜਨਮਤ ਨਿਰਮਾਣ ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ, ਕਿਉਂਕਿ ਇਹ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ’ਤੇ ਆਪਣੀ ਰਾਏ ਪ੍ਰਗਟ ਕਰਨ ਲਈ ਮੰਚ ਪ੍ਰਦਾਨ ਕਰਦਾ ਹੈ।
ਜੇਕਰ ਗੱਲ ਸਭਿਆਚਾਰ ਦੀ ਕਰੀਏ ਤਾਂ ਮੀਡੀਆ ਵੱਖ-ਵੱਖ ਸੱਭਿਆਚਾਰਾਂ ਦੇ ਵਿਚਕਾਰ ਅਦਾਨ-ਪ੍ਰਦਾਨ ਨੂੰ ਆਸਾਨ ਬਣਾਉਂਦਾ ਹੈ, ਕਿਉਂਕਿ ਇਹ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਦੇ ਲੋਕਾਂ ਨੂੰ ਆਪਣੇ ਵਿਚਾਰ ਅਤੇ ਕਹਾਣੀਆਂ ਸਾਂਝੀਆਂ ਕਰਨ ਦੀ ਇਜਾਜ਼ਤ ਦਿੰਦਾ ਹੈ।
ਕੁੱਲ ਮਿਲਾ ਕੇ ਮੀਡੀਆ ਸਮਾਜ ਲਈ ਇੱਕ ਮਹੱਤਵਪੂਰਨ ਸਾਧਨ ਹੈ, ਜੋ ਲੋਕਾਂ ਨੂੰ ਸਿੱਖਿਆ ਦੇਣ, ਮਨੋਰੰਜਨ ਕਰਨ ਅਤੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।
ਮੀਡੀਆ ਦਾ ਸਮਾਜ ’ਤੇ ਡੂੰਘਾ ਪ੍ਰਭਾਵ ਹੁੰਦਾ ਹੈ ਅਤੇ ਇਹ ਜਨਤਕ ਏਜੰਡੇ ਨੂੰ ਰੂਪ ਦੇਣ ਅਤੇ ਜਨਮਤ ਨਿਰਮਾਣ ਵਿੱਚ ਵੀ ਅਹੰਕਾਰਪੂਰਕ ਭੂਮਿਕਾ ਨਿਭਾਂਉਂਦਾ ਹੈ। ਪਰ ਬੀਤੇ ਕੁਝ ਵਰ੍ਹੇਆਂ ਤੋਂ ਭਾਰਤੀ ਵਿਸ਼ੇਸ਼ ਰੂਪ ਵਿੱਚ ਇਲੈਕਟ੍ਰਾਨਿਕ ਮੀਡੀਆ ਭਾਵ ਨਿਊਜ਼ ਚੈਨਲ ਜਿਨ੍ਹਾਂ ’ਚੋਂ ਵਧੇਰਿਆਂ ਨੂੰ ਅਜੋਕੇ ਸਮੇਂ ਦੇਸ਼ ਵਿਚ ਗੋਦੀ ਮੀਡੀਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਉਹ ਪੱਤਰਕਾਰਤਾ ਦੇ ਮਾਪਦੰਡਾਂ ’ਤੇ ਕਦਾਚਿਤ ਖਰੇ ਨਹੀਂ ਉਤਰਦੇ ਕਿਉਂਕਿ ਇਹ ਚੈਨਲ ਪਿਛਲੇ ਕਈ ਸਾਲਾਂ ਤੋਂ ਦੇਸ਼ ’ਚ ਧਾਰਮਿਕ ਨਫ਼ਰਤ, ਹਿੰਸਾ ਫਿਰਕਾਪ੍ਰਸਤੀ ਨੂੰ ਵਧਾਉਣ ’ਚ ਅਪਣੀ ਮੋਹਰੀ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਇਹ ਕਿ ਦੁਨੀਆ ’ਚ ਜਦੋਂ ਵੀ ਕਿਸੇ ਵੀ ਦੋ ਦੇਸ਼ਾਂ ਦਰਮਿਆਨ ਜੰਗ ਛਿੜਦੀ ਹੈ ਤਾਂ ਉਸ ਸਮੇਂ ਮੀਡੀਆ ਦੀ ਭੂਮਿਕਾ ਬਹੁਤ ਜਿਆਦਾ ਅਹਿਮ ਹੋ ਜਾਇਆ ਕਰਦੀ ਹੈ, ਕਿਉਂਕਿ ਮੀਡੀਆ ਦੀ ਜ਼ਿੰਮੇਵਾਰੀ ਲੋਕਾਂ ਨੂੰ ਤਾਜ਼ਾ ਤਰੀਨ ਸੂਰਤ ਏ ਹਾਲ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਸਹੀ ਸਟੀਕ ਸੂਚਨਾ ਪ੍ਰਦਾਨ ਕਰਨ ਦੀ ਹੁੰਦੀ ਹੈ।
ਜੰਗ ਦੌਰਾਨ ਲੋਕਾਂ ਨੂੰ ਸੰਜਮ ਤੇ ਸੰਕੋਚ ਲਈ ਪ੍ਰੇਰਨਾ, ਪ੍ਰਸ਼ਾਸਨ ਅਤੇ ਸਰਕਾਰਾਂ ਦੁਆਰਾ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਤੇ ਉਤਸ਼ਾਹਿਤ ਕਰਨਾ ਮੀਡੀਆ ਦੇ ਮੁਢਲੇ ਕਾਰਜਾਂ ’ਚ ਸ਼ਾਮਿਲ ਹੁੰਦਾ ਹੈ। ਇਸ ਤੋਂ ਇਲਾਵਾ ਲੋਕਾਂ ਦੀ ਸੋਚ ਨੂੰ ਪਰਪੱਕ ਬਣਾਉਣ ਦੀ ਹੁੰਦੀ ਹੈ। ਪਰੰਤੂ ਪਿਛਲੇ ਦਿਨੀਂ ਜਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਹਾਲਾਤ ਕਸ਼ੀਦਾ ਹੋਏ ਤਾਂ ਭਾਰਤ ਦੇ ਮੇਨ ਸਟਰੀਮ ਮੀਡੀਆ ਵਿਸ਼ੇਸ਼ ਤੌਰ ’ਤੇ ਇਲੈਕਟ੍ਰਾਨਿਕ ਮੀਡੀਆ ਨੇ ਜਿਸ ਗ਼ੈਰ ਜ਼ਿੰਮੇਵਾਰਾਨਾ ਅੰਦਾਜ਼ ਨਾਲ ਰਿਪੋਰਟਿੰਗ ਕੀਤੀ। ਉਸ ਦੇ ਚਲਦਿਆਂ ਦੇਸ਼ ਦੀ ਅੰਤਰਰਾਸ਼ਟਰੀ ਪੱਧਰ ਕਾਫ਼ੀ ਕਿਰਕਿਰੀ ਹੋਈ। ਇੱਥੇ ਦੱਸਣਾ ਬਣਦਾ ਹੈ ਕਿ ਭਾਰਤੀ ਮੀਡੀਆ ਵਿਸ਼ੇਸ਼ ਤੌਰ ’ਤੇ ਹਿੰਦੀ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਸੂਤਰਾਂ ਦੇ ਹਵਾਲੇ ਨਾਲ ਬੇਬੁਨਿਆਦ ਖਬਰਾਂ ਪ੍ਰਸਾਰਿਤ ਕਰ ਜਿਸ ਆਪਹੁਦਰੇਪਨ ਦਾ ਮੁਜ਼ਾਹਰਾ ਕੀਤਾ ਉਸ ਦੀ ਉਦਾਹਰਣ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ।
ਸੂਤਰਾਂ ਦੇ ਹਵਾਲੇ ਨਾਲ ਖਬਰਾਂ ਦੇ ਬੁਲਿਟਨ ਦਾ ਜਿਸ ਤਰ੍ਹਾਂ ਨਾਲ ਹੁਲੀਆ ਵਿਗਾੜਿਆ ਗਿਆ, ਯਕੀਨਨ ਉਸ ਨੇ ਉਕਤ ਦੀ ਚੈਨਲਾਂ ਉਕਸਾਊ ਭੜਕਾਊ ਅਤੇ ਫਰਜ਼ੀ ਰਿਪੋਰਟਿੰਗ ਦੇ ਚਲਦਿਆਂ। ਸਰਕਾਰ ਨੂੰ ਵੀ ਉਕਤ ਕਵਰੇਜ ਨੂੰ ਵੇਖਦਿਆਂ ਮੀਡੀਆ ਲਈ ਐਡਵਾਈਜ਼ਰੀ ਜਾਰੀ ਕਰ ਕਹਿਣਾ ਪਿਆ ਕਿ ਭਾਰਤ-ਪਾਕਿ ਤਣਾਅ ਦੌਰਾਨ ਰੱਖਿਆ ਕਾਰਜਾਂ ਤੇ ਸੁਰੱਖਿਆ ਬਲਾਂ ਦੀਆਂ ਗਤੀਵਿਧੀਆਂ ਦੀ ਲਾਈਵ ਕਵਰੇਜ ਨਾ ਕੀਤੀ ਜਾਵੇ। ਇਸ ਉਪਰੰਤ ਕਈ ਨਾਮੀ ਚੈਨਲਾਂ ਦੇ ਐਂਕਰਾਂ ਅਗਲੇ ਦਿਨ ਭਾਵ 9 ਮਈ ਨੂੰ ਮਨਘੜਤ ਖ਼ਬਰਾਂ ਲਈ ਮੁਆਫ਼ੀ ਮੰਗਦੇ ਨਜ਼ਰ ਆਏ। ਇਸ ਮਾਮਲੇ ’ਚ ਗੁਆਂਢੀ ਦੇਸ਼ ਪਾਕਿਸਤਾਨ ਦੇ ਨਿਊਜ਼ ਚੈਨਲ ਵੀ ਘੱਟ ਨਹੀਂ ਸਨ ਭਾਵ ‘ਤਾਏ ਦੀ ਚੱਲੀ ਮੈਂ ਕਿਉਂ ਰਹਾਂ ਕੱਲੀ’ ਦੇ ਅਖਾਣ ਮੁਤਾਬਕ ਪਾਕਿਸਤਾਨੀ ਚੈਨਲਾਂ ਅਤੇ ਸੋਸ਼ਲ ਮੀਡੀਆ ਵੱਲੋਂ ਵੀ ਲਗਾਤਾਰ ਦੱਬ ਕੇ ਗ਼ਲਤ ਜਾਣਕਾਰੀ ਫੈਲਾਈ ਗਈ ਅਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ।
ਉਧਰ ਜੇ ਮੌਜੂਦਾ ਸਮੇਂ ਮੀਡੀਆ ਅੰਤਿਕਾ ਦੀ ਗੱਲ ਕਰੀਏ ਤਾਂ ਦੈਨਿਕ ਭਾਸਕਰ ਦੀ ਇੱਕ ਰਿਪੋਰਟ ਅਨੁਸਾਰ ਪ੍ਰੈਸ ਫਰੀਡਮ ਇੰਡੈਕਸ 2025 ਨੂੰ ਵੇਖੀਏ ਤਾਂ ਇਸ ਵਿੱਚ 180 ਦੇਸ਼ਾਂ ਦੀ ਲਿਸਟ ਵਿੱਚ ਸਾਡਾ ਭਾਰਤ 151 ਵੇਂ ਨੰਬਰ ਤੇ ਆਉਂਦਾ ਹੈ।ਪੈਰਿਸ ਸਥਿਤ ਇੰਟਰਨੈਸ਼ਨਲ ਐਨਜੀਓ ਰਿਪੋਰਟਸ ਵਿਦਾਊਟ ਬਾਰਡਰਜ਼ (ਆਰਡਬਲਯੂਬੀ) ਦੇ ਵਰਲਡ ਪ੍ਰੈਸ ਫਰੀਡਮ ਇੰਡੈਕਸ-2025 ਵਿੱਚ ਭਾਰਤ ਨੇ 180 ਦੇਸ਼ਾਂ ’ਚੋਂ 151 ਵਾਂ ਸਥਾਨ ਹਾਸਲ ਕੀਤਾ ਹੈ। ਜਦੋਂ ਕਿ ਪਾਕਿਸਤਾਨ 158 ਨੰਬਰ ’ਤੇ ਨਜ਼ਰ ਆਉਂਦਾ ਹੈ। ਇਸ ਇੰਡੈਕਸ ਅਨੁਸਾਰ ਨਾਰਵੇ ਪਹਿਲੇ ਨੰਬਰ ’ਤੇ ਬਿਰਾਜਮਾਨ ਹੈ।
ਜਦੋਂ ਇਸ ਫਹਰਿਸਤ ’ਚ ਬਰਤਾਨੀਆ 20 ਵੇਂ ਅਮਰੀਕਾ 57 ਵੇਂ ਇਜਰਾਇਲ 112 ਵੇਂ ਸਥਾਨ ’ਤੇ ਹਨ। ਇਸ ਤੋਂ ਇਲਾਵਾ ਰੂਸ 171 ਵੇਂ ਅਫਗਾਨਿਸਤਾਨ 175 ਵੇਂ ਚੀਨ 178ਵੇਂ ਉਤਰ ਕੋਰੀਆ 179 ਅਤੇ ਇਰਟਰੀਆ 180 ਸਥਾਨ ’ਤੇ ਹਨ। ਕੁੱਲ ਮਿਲਾ ਕੇ ਮੀਡੀਆ ਚਾਹੇ ਤਾਂ ਸਮਾਜ ਨੂੰ ਸਹੀ ਸੇਧ ਦੇਣ ’ਚ ਮੀਡੀਆ ਇੱਕ ਅਹਿਮ ਅਤੇ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ ਮੀਡੀਆ ਦਾ ਸਾਧਨ, ਲੋਕਾਂ ਨੂੰ ਸਿੱਖਿਆ ਦੇਣ, ਮਨੋਰੰਜਨ ਕਰਨ ਅਤੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦਾ ਹੈ ਕਿਉਂਕਿ ਮੀਡੀਆ ਦਾ ਸਮਾਜ ’ਤੇ ਡੂੰਘਾ ਪ੍ਰਭਾਵ ਹੁੰਦਾ ਹੈ। ਇਸ ਲਈ ਇਹ ਜਨਤਕ ਏਜੰਡੇ ਨੂੰ ਰੂਪ ਦੇਣ ਅਤੇ ਜਨਮਤ ਨਿਰਮਾਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਣ ਦੇ ਸਮਰੱਥ ਹੁੰਦਾ ਹੈ।